Koffee with Karan 7: ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਦੀ ਦੱਸੀ ਸੱਚਾਈ, ਪੜ੍ਹੋ ਪੂਰੀ ਖ਼ਬਰ

By  Pushp Raj September 1st 2022 04:54 PM -- Updated: September 1st 2022 05:12 PM

Tiger Shroff in Koffee with Karan 7: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣੇ ਸ਼ੋਅ ਕੌਫੀ ਵਿਦ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਕਰਨ ਦੇ ਇਸ ਸ਼ੋਅ ਵਿੱਚ ਕ੍ਰਿਤੀ ਸੈਨਨ ਤੇ ਟਾਈਗਰ ਸ਼ਰੌਫ ਪਹੁੰਚੇ। ਇੱਥੇ ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

Image Source: Instagram

ਦੱਸ ਦਈਏ ਕਿ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਦਾ ਹਰ ਸੀਜਨ ਚਰਚਾ ਵਿੱਚ ਰਹਿੰਦਾ ਹੈ। ਇਸ ਸ਼ੋਅ ਦੇ ਵਿੱਚ ਕਈ ਬਾਲੀਵੁੱਡ ਸੈਲੇਬਸ ਬਤੌਰ ਮਹਿਮਾਨ ਇਥੇ ਆਉਂਦੇ ਹਨ। ਉਹ ਇਥੇ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਕਰਦੇ ਹਨ।

ਇਸ ਵਾਰ ਕੌਫੀ ਵਿਦ ਕਰਨ ਦੇ ਨਵੇਂ ਐਪੀਸੋਡ ਦੇ ਵਿੱਚ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨੇਨ ਦੇ ਨਾਲ ਸ਼ਿਰਕਤ ਕਰਨ ਪਹੁੰਚੇ। ਬ੍ਰੇਕਅਪ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਖੁਲਾਸੇ ਕੀਤੇ।

Image Source: Instagram

ਸ਼ੋਅ ਦੇ ਵਿੱਚ ਕਰਨ ਜੌਹਰ ਟਾਈਗਰ ਕੋਲੋਂ ਪੁੱਛਦੇ ਹਨ ਕਿ ਉਹ ਦਿਸ਼ਾ ਪਟਾਨੀ ਨੂੰ ਡੇਟ ਕਰ ਰਹੇ ਹਨ। ਇਸ ਦੇ ਨਾਲ ਹੀ ਕਰਨ ਉਨ੍ਹਾਂ ਨੂੰ ਪੁੱਛਦੇ ਹਨ ਕੀ ਉਨ੍ਹਾਂ ਦਾ ਰਿਲੇਸ਼ਨਸ਼ਿਪ ਸਟੇਟਸ ਕੀ ਹੈ। ਇਸ ਉੱਤੇ ਟਾਈਗਰ ਜਵਾਬ ਦਿੰਦੇ ਹਨ ਕਿ ਅਸੀਂ ਦੋਵੇਂ ਬਹੁਤ ਚੰਗੇ ਦੋਸਤ ਹਾਂ ਜਿਵੇਂ ਕਿ ਪਹਿਲਾਂ ਤੋਂ ਹੀ ਸੀ, ਜਿਵੇਂ ਕਿ ਤੁਸੀਂ ਮੇਰੇ ਚੰਗੇ ਦੋਸਤ ਹੋ।

ਇਸ ਸਵਾਲ ਤੋਂ ਬਾਅਦ ਕਰਨ ਟਾਈਗਰ ਨੂੰ ਪੁੱਛਦੇ ਹਨ ਕਿ ਅਕਸਰ ਹੀ ਦੋਹਾਂ ਨੂੰ ਐਤਵਾਰ ਵਾਲੇ ਦਿਨ ਇੱਕੋ ਰੈਸਟੋਰੈਂਟ ਦੇ ਵਿੱਚ ਇੱਕਠੇ ਸਪਾਟ ਕੀਤਾ ਜਾਂਦਾ ਹੈ। ਇਸ ਉੱਤੇ ਟਾਈਗਰ ਜਵਾਬ ਵਿੱਚ ਕਹਿੰਦੇ ਹਨ ਕਿ ਸ਼ਾਇਦ ਸਾਨੂੰ ਦੋਹਾਂ ਨੂੰ ਇਕੋਂ ਵਰਗਾ ਖਾਣਾ ਪਸੰਦ ਹੈ। ਇਸ ਦੌਰਾਨ ਕ੍ਰਿਤੀ ਟਾਈਗਰ ਨੂੰ ਮਜ਼ਾਕ ਕਰਦੇ ਹੋਏ ਕਹਿੰਦੀ ਹੈ ਕਿ ਤੁਹਾਡੇ ਦੋਹਾਂ ਵਿੱਚ ਕਾਫੀ ਸਮਾਨਤਾਵਾਂ ਹਨ। ਇਸ ਗੱਲ 'ਤੇ ਟਾਈਗਰ ਹਾਮੀ ਭਰਦੇ ਹੋਏ ਨਜ਼ਰ ਆਏ।

Image Source: Instagram

ਹੋਰ ਪੜ੍ਹੋ: ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਕ੍ਰਿਸ਼ਨਾ ਅਭਿਸ਼ੇਕ ਦੀ ਮਜ਼ੇਦਾਰ ਵੀਡੀਓ, ਕਿਹਾ ਵੇਖੋ ਕ੍ਰਿਸ਼ਨਾ ਦਾ 'ਫ੍ਰੀ ਫੂਟ ਮਸਾਜ'

ਕਰਨ ਜੌਹਰ ਨੇ ਟਾਈਗਰ ਨੂੰ ਪੁੱਛਿਆ ਕਿ ਤੁਸੀਂ ਸਿੰਗਲ ਹੋ? ਕਿਉਂਕਿ ਇਸ ਸਮੇਂ ਦੋਵਾਂ ਦੇ ਬ੍ਰੇਕਅੱਪ ਦੀਆਂ ਕਈ ਅਫਵਾਹਾਂ ਹਨ। ਇਸ 'ਤੇ ਟਾਈਗਰ ਸ਼ਰਾਫ ਕਹਿੰਦੇ ਹਨ, ਕੀ ਇਹ ਸੱਚਮੁੱਚ... ਖੈਰ, ਲੰਬੇ ਸਮੇਂ ਤੋਂ ਸਾਡੇ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਅਸੀਂ ਹਮੇਸ਼ਾ ਆਪਣੀ ਦੋਸਤੀ ਬਣਾਈ ਰੱਖੀ ਹੈ। ਕਰਨ ਫਿਰ ਪੁੱਛਦੇ ਹਨ ਕਿ ਕੀ ਤੁਸੀਂ ਸਿੰਗਲ ਹੋ। ਇਸ ਸਵਾਲ 'ਤੇ ਟਾਈਗਰ ਨੇ ਇੱਕ ਹੋਰ ਜਵਾਬ ਦਿੱਤਾ ਅਤੇ ਕਿਹਾ... ਮੈਨੂੰ ਲੱਗਦਾ ਹੈ ਕਿ ਅਜਿਹਾ ਹੀ ਹੈ। ਫਿਲਹਾਲ ਟਾਈਗਰ ਨੇ ਹੁਣ ਸਾਫ ਕਰ ਦਿੱਤਾ ਹੈ ਕਿ ਉਹ ਅਤੇ ਦਿਸ਼ਾ ਪਟਾਨੀ ਸਿਰਫ ਚੰਗੇ ਦੋਸਤ ਹਨ।

 

View this post on Instagram

 

A post shared by Karan Johar (@karanjohar)

Related Post