ਕੁਲਵਿੰਦਰ ਕੈਲੀ Kulwinder Kally ਅਤੇ ਗੁਰਲੇਜ਼ ਅਖਤਰ ਦੀ ਜੋੜੀ ਦਾ ਗੀਤ Song ਠੁੱਕਬਾਜ ਰਿਲੀਜ ਹੋ ਚੁੱਕਿਆ ਹੈ ਅਤੇ ਇਹ ਗੀਤਾਂ ਰਿਲੀਜ਼ ਹੁੰਦਿਆਂ ਹੀ ਲੋਕਾਂ 'ਚ ਮਕਬੂਲ ਹੋ ਰਿਹਾ ਹੈ । ਇਸ ਗੀਤ 'ਚ ਇਸ ਜੋੜੀ ਨੇ ਅੱਲੜ੍ਹ ਉਮਰ 'ਚ ਪਿਆਰ ਦੇ ਇਜ਼ਹਾਰ ਕਰਨ ਦੇ ਤਰੀਕੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਦਮਸਤ ਮੁਟਿਆਰ ਆਪਣੀਆਂ ਅਦਾਵਾਂ ਨਾਲ ਚੋਬਰਾਂ ਦੇ ਦਿਲਾਂ 'ਤੇ ਵਾਰ ਕਰਦੀ ਹੈ ਅਤੇ ਇਸ 'ਚ ਮੁੰਡਾ ਵੀ ਕਿਵੇਂ ਬੇਧੜਕ ਹੋ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ।
https://www.instagram.com/p/BnS8j0ynHHh/?hl=en&taken-by=kulwinderkally
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ । ਕੁਲਵਿੰਦਰ ਕੈਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦੇ ਵੀਡਿਓ ਨੂੰ ਸਾਂਝਾ ਕਰਦੇ ਹੋਏ ਲੋਕਾਂ ਨੂੰ ਇਸ ਗੀਤ ਨੂੰ ਪਸੰਦ ਕਰਨ ,ਕਮੈਂਟ ਕਰਨ ਅਤੇ ਸਹਿਯੋਗ ਦੀ ਮੰਗ ਕੀਤੀ ਹੈ ।ਇਸ ਜੋੜੀ ਨੇ ਕਈ ਹਿੱਟ ਗੀਤ ਗਾਏ ਨੇ । ਜਿਨ੍ਹਾਂ 'ਚੋਂ ਇੱਕ ਹੈ 'ਤੇਰੇ ਨਾਲ ਦਗਾ ਜੇ ਮੈਂ ਕਮਾਵਾਂ ਅੱਲ੍ਹਾ ਕਰੇ ਮੈਂ ਮਰ ਜਾਵਾਂ ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ ।ਇਸ ਗੀਤ ਨੂੰ ਲੈ ਕੇ ਇਹ ਜੋੜੀ ਕਾਫੀ ਉਤਸ਼ਾਹਿਤ ਹੈ ਅਤੇ ਇਸ ਜੋੜੀ ਨੂੰ ਇਹ ਉਮੀਦ ਹੈ ਕਿ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਓਨਾਂ ਹੀ ਮਾਣ ਸਤਿਕਾਰ ਦਿੱਤਾ ਜਾਵੇਗਾ ।
ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਉਹ ਦੋਗਾਣਾ ਜੋੜੀ ਹੈ, ਜਿਹੜੀ ਜਦੋਂ ਸਟੇਜ 'ਤੇ ਆਉਂਦੀ ਹੈ ਤਾਂ ਤਰਥੱਲੀ ਮਚਾ ਦਿੰਦੀ ਹੈ। ਇਸੇ ਕਾਰਨ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਇਹ ਗਾਇਕ ਜੋੜੀ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਗੁਰਲੇਜ਼ ਅਖਤਰ ਵਲੋਂ ਜਦੋਂ 'ਮਿਰਜ਼ਾ' ਗਾਇਆ ਜਾਂਦਾ ਹੈ ਤਾਂ ਉਦੋਂ ਲੱਗਦਾ ਹੈ ਜਿਵੇਂ ਸੁਰ ਅੰਬਰਾਂ ਨੂੰ ਚੁਣੌਤੀ ਦੇ ਰਹੇ ਹੋਣ। ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ 'ਰੱਬ ਕਰੇ ਮੈਂ ਮਰ ਜਾਵਾਂ', 'ਸੋਹਣੀਏ', 'ਸਾਥ', 'ਤੂੰ ਮਿਲਿਆ' ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਲੁੱਟੀ ਹੈ