ਇਸ ਜਵਾਨ ਨੇ ਕੀਤੇ ਅਜਿਹੇ ਕਮਾਲ ਦੇ ਸਟੰਟ, ਵਿਦਯੁਤ ਜਾਮਵਾਲ ਦੇ ਉੱਡੇ ਹੋਸ਼, ਟਰੈਂਡ ਕਰ ਰਿਹਾ ਹੈ ਇਹ ਵੀਡੀਓ

ਆਨ-ਸਕਰੀਨ 'ਤੇ ਸ਼ਾਨਦਾਰ ਸਟੰਟ ਕਰਨ ਲਈ ਜਾਣੇ ਜਾਣ ਵਾਲੇ ਕਮਾਂਡੋ ਐਕਟਰ ਵਿਦਯੁਤ ਜਾਮਵਾਲ vidyut jamwal ਆਪਣੇ ਸ਼ਾਨਦਾਰ ਸਟੰਟਸ ਲਈ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਮਸ਼ਹੂਰ ਹਨ। ਵਿਦਯੁਤ ਜਾਮਵਾਲ ਨੂੰ ਦੁਨੀਆ ਭਰ ਦੇ ਚੋਟੀ ਦੇ ਛੇ ਮਾਰਸ਼ਲ ਆਰਟ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵਿਦਯੁਤ ਜਾਮਵਾਲ ਦੁਆਰਾ ਪੋਸਟ ਕੀਤਾ ਗਿਆ ਸ਼ਾਨਦਾਰ ਸਟੰਟ ਦਾ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਨ੍ਹਾਂ ਸਟੰਟਸ ਨੂੰ ਦੇਖ ਕੇ ਹਰ ਕੋਈ ਵੀ ਹੈਰਾਨ ਹੋ ਰਿਹਾ ਹੈ।
ਬਾਲੀਵੁੱਡ ਐਕਟਰ ਵਿਦਯੁਤ ਜਾਮਵਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਪੋਸਟ ਕੀਤਾ, ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ । ਵਿਦਯੁਤ ਜਾਮਵਾਲ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਇੱਕ ਫੌਜੀ ਜਵਾਨ ਅਜਿਹੇ ਕਮਾਲ ਦੇ ਸਟੰਟ ਕਰ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
image source- twitter.com/VidyutJammwal
ਇਸ ਵੀਡੀਓ 'ਚ ਇੱਕ ਜਵਾਨ ਨਜ਼ਰ ਆ ਰਿਹਾ ਹੈ, ਜਿਸ ਨੇ ਫੌਜ ਦੀ ਵਰਦੀ ਪਾਈ ਹੋਈ ਹੈ। ਪਹਿਲੇ ਸਟੰਟ 'ਚ ਦੇਖਿਆ ਸਕਦੇ ਹੋ, ਇਸ ਨੌਜਵਾਨ ਨੇ ਬਾਂਸ ਦੇ ਡੰਡੇ ਨੂੰ ਟੇਢਾ ਕਰਕੇ ਉਸ ਉੱਤੇ ਚੜ੍ਹ ਕੇ ਜ਼ਬਰਦਸਤ ਸੰਤੁਲਨ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਦੂਜਾ ਸਟੰਟ ਵੀ ਜ਼ਬਰਦਸਤ ਹੈ। ਇਸ ਵਿੱਚ ਹਵਾ ਵਿੱਚ ਉੱਡਦੇ ਹੋਏ ਬੜੀ ਆਸਾਨੀ ਨਾਲ ਸਟੰਟ ਕਰਦੇ ਹੋਏ ਦੇਖੇ ਜਾ ਸਕਦੇ ਹਨ। ਅਗਲੇ ਸਟੰਟ ਵਿੱਚ, ਉਹ 3 ਕੱਚ ਦੀਆਂ ਬੋਤਲਾਂ 'ਤੇ ਆਪਣੇ ਦੋਵੇਂ ਪੈਰਾਂ ਅਤੇ ਇੱਕ ਹੱਥ ਨਾਲ ਪੁਸ਼ਅੱਪ ਕਰਦਾ ਨਜ਼ਰ ਆ ਰਿਹਾ ਹੈ। ਸਭ ਤੋਂ ਹੈਰਾਨੀ ਵਾਲਾ ਉਹ ਸਟੰਟ ਹੈ ਜਿਸ ਵਿੱਚ ਇਹ ਜਵਾਨ ਪਾਣੀ ਨਾਲ ਭਰੀਆਂ ਬਾਲਟੀਆਂ ਦੇ ਉੱਪਰੋਂ ਲੰਘਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਹਵਾ 'ਚ ਉੱਡ ਰਿਹਾ ਹੋਵੇ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
Jai Hind pic.twitter.com/ca7T8R927t
— Vidyut Jammwal (@VidyutJammwal) January 4, 2022