ਸ਼ਿਲਪਾ ਸ਼ੈੱਟੀ ਦੇ ਬੇਟੇ ਦਾ ਵੀਡਿਓ ਹੋਇਆ ਵਾਇਰਲ, ਲੋਕਾਂ ਨੇ ਕਿਹਾ ਕਮਾਲ ਹੈ !

By  Rupinder Kaler May 6th 2019 01:18 PM

ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਦੇ ਬੇਟੇ ਵਿਯਾਨ ਨੇ ਅਪਣੇ ਗੁਰੂ ਅਤੇ ਅਦਾਕਾਰ ਟਾਈਗਰ ਸ਼ਰੋਫ ਨੂੰ ਖੁਸ਼ ਕਰਨ ਲਈ ਆਪਣਾ ਪਹਿਲਾ ਬੈਕ ਫਲਿੱਪ ਕੀਤਾ ਹੈ । ਟਾਈਗਰ ਵਿਯਾਨ ਨੂੰ ਸੁਪਰ ਹੀਰੋ ਕਹਿ ਕੇ ਬੁਲਾਉਂਦੇ ਹਨ । ਸ਼ਿਲਪਾ ਨੇ ਇਸ ਦਾ ਇੱਕ ਛੋਟਾ ਜਿਹਾ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਸ਼ਰਟਲੱੈਸ ਟਾਈਗਰ ਸ਼ਰਾਫ ਤੇ ਬੈਕ ਫਲਿੱਪ ਕਰਦੇ ਹੋਏ ਵਿਯਾਨ ਨਜ਼ਰ ਆ ਰਹੇ ਹਨ ।

tiger tiger

ਇਸ ਵੀਡਿਓ ਨੂੰ ਸ਼ਿਲਪਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ 'ਟਾਈਗਰ ਸ਼ਰੋਫ ਤੁਹਾਡਾ ਧੰਨਵਾਦ ਵਿਯਾਨ ਦੀ ਪ੍ਰੇਰਨਾ ਬਣਨ ਲਈ' । ਸ਼ਿਲਪਾ ਸ਼ੈੱਟੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਲੋਕ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.instagram.com/p/BxCscwfhFFM/?utm_source=ig_embed

ਵੀਡਿਓ ਨੂੰ ਦੇਖਕੇ ਲੋਕ ਸ਼ਿਲਪਾ ਦੇ ਬੇਟੇ ਦੀ ਕਾਫੀ ਤਾਰੀਫ ਕਰ ਰਹੇ ਹਨ ।  ਲੋਕਾਂ ਵੱਲੋਂ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

Related Post