ਸਿੱਧੂ ਮੂਸੇਵਾਲਾ (Sidhu Moose Wala) ਅੱਜ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਪਰ ਪੂਰੀ ਇੰਡਸਟਰੀ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਦੁੱਖ ਦੇ ਪਲਾਂ ਚੋਂ ਗੁਜਰ ਰਹੀ ਹੈ । ਸਿੱਧੂ ਮੂਸੇਵਾਲਾ ਦੇ ਦਿਹਾਂਤ (Death) ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦਰਸ਼ਨ ਔਲਖ (Darshan Aulakh) ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।
Image Source: Twitter
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਰੱਖਣਗੇ ਅਧੂਰੇ ਪ੍ਰੋਜੈਕਟਸ ਦਾ ਖਿਆਲ, ਕੀਤੀ ਖ਼ਾਸ ਅਪੀਲ
ਜਿਸ ‘ਚ ਸਿੱਧੂ ਮੂਸੇਵਾਲਾ ਗਾਇਕੀ ਦੇ ਖੇਤਰ ਬਾਰੇ ਗੱਲ ਕਰ ਰਹੇ ਹਨ, ਉਹ ਕਹਿ ਰਹੇ ਹਨ ਕਿ ਸਾਡਾ ਮੁਕਾਬਲਾ ਇਥੋਂ ਵਾਲਿਆਂ ਦੇ ਨਾਲ ਗੋਰਿਆਂ ਦੇ ਨਾਲ ਹੈ । ਦਰਸ਼ਨ ਔਲਖ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਜੋ ਕਿਹਾ ਉਹ ਕਰ ਕੇ ਗਿਆ’।
ਸਿੱਧੂ ਮੂਸੇਵਾਲਾ ਦੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਗਏ ਨੇ, ਪਰ ਉਨ੍ਹਾਂ ਦੇ ਗੀਤਾਂ ਦੇ ਲਈ ਹਮੇਸ਼ਾ ਉਹ ਸਭ ਦੇ ਦਿਲਾਂ ‘ਚ ਮੌਜੂਦ ਹਨ । ਪਰ ਇਸ ਸਭ ਦੇ ਦਰਮਿਆਨ ਸਭ ਤੋਂ ਜਿਆਦਾ ਦੁੱਖ ਹੋ ਰਿਹਾ ਹੈ ਉਨ੍ਹਾਂ ਦੇ ਮਾਪਿਆਂ ਨੂੰ ਲੈ ਕੇ ।
image From instagram
ਜਿਨ੍ਹਾਂ ਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਚਲਾ ਗਿਆ । ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ।ਮਹਿਜ ਅਠਾਈ ਸਾਲ ਦੀ ਉਮਰ ‘ਚ ਸਿੱਧੂ ਮੂਸੇਵਾਲਾ ਨੇ ਦੌਲਤ ਸ਼ੌਹਰਤ ਅਤੇ ਉਹ ਸਭ ਕੁਝ ਹਾਸਲ ਕਰ ਲਿਆ ਸੀ । ਜੋ ਸ਼ਾਇਦ ਸਾਲਾਂ ਬੱਧੀ ਮਿਹਨਤ ਕਰਕੇ ਵੀ ਕੋਈ ਹਾਸਲ ਨਹੀਂ ਕਰ ਸਕਦਾ ਸੀ । ਇਹੀ ਕਾਰਨ ਸੀ ਕਿ ਕਈ ਲੋਕ ਉਸ ਦੇ ਨਾਲ ਈਰਖਾ ਵੀ ਰੱਖਦੇ ਸਨ ।
View this post on Instagram
A post shared by DARSHAN AULAKH ਦਰਸ਼ਨ ਔਲਖ (@darshan_aulakh)