ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈਟੀ (Shamia shetty) ਰਾਕੇਸ਼ ਬਾਪਤ ਦੇ ਨਾਲ ਨਜ਼ਦੀਕੀਆਂ ਨੂੰ ਲੈ ਕੇ ਕਾਫੀ ਸੁਰਖੀਆਂ ਚ ਹੈ । ਕੱਲ੍ਹ ਉਹ ਆਪਣਾ ਜਨਮ ਦਿਨ ਮਨਾ ਰਹੀ ਹੈ । ਇਸ ਮੌਕੇ ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਬੀਤੇ ਦਿਨ ਵੀ ਰਾਕੇਸ਼ ਬਾਪਤ ਦੇ ਨਾਲ ਸਪਾਟ ਕੀਤੀ ਗਈ ਸੀ । ਸ਼ਮਿਤਾ ਸ਼ੈਟੀ ਦਾ ਜਨਮ2 ਫਰਵਰੀ 1979ਨੂੰ ਹੋਇਆ ਸੀ ।ਸੀ। ਉਸਨੇ ਆਪਣੀ ਸਕੂਲੀ ਸਿੱਖਿਆ ਮੰਗਲੌਰ ਤੋਂ ਤੇ ਕਾਲਜ ਦੀ ਪੜ੍ਹਾਈ ਮੁੰਬਈ ਤੋਂ ਕੀਤੀ।
image from instagram
ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਦਾ ਐਲਾਨ
ਬਚਪਨ ਤੋਂ ਹੀ ਫੈਸ਼ਨ ਦੀ ਸ਼ੌਕੀਨ ਸ਼ਮਿਤਾ ਸ਼ੈੱਟੀ ਨੇ ਮੁੰਬਈ ਦੇ ਕਾਲਜ ਤੋਂ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਕੰਮ ਕੀਤਾ। ਜਿਸ ਤੋਂ ਬਾਅਦ ਉਸਨੇ ਸਾਲ 2000 ਵਿੱਚ ਆਦਿਤਿਆ ਚੋਪੜਾ ਦੀ ਫਿਲਮ ਮੁਹੱਬਤੇਂ ਨਾਲ ਬਾਲੀਵੁੱਡ ਵਿੱਚ ਆਪਣਾ ਸਫਰ ਸ਼ੁਰੂ ਕੀਤਾ। ਸ਼ਮਿਤਾ ਸ਼ੈੱਟੀ ਨੂੰ ਇਸ ਮਲਟੀ-ਸਟਾਰਰ ਫਿਲਮ ਲਈ ਡੈਬਿਊ ਆਫ ਦਿ ਈਅਰ ਐਵਾਰਡ ਮਿਲਿਆ।
image from instagram
ਬੇਸ਼ੱਕ ਉਹ ਬਹੁਤ ਘੱਟ ਫ਼ਿਲਮਾਂ ‘ਚ ਨਜ਼ਰ ਆਈ ਹੈ ਅਤੇ ਹੁਣ ਲੱਗਪੱਗ ਫ਼ਿਲਮਾਂ ਤੋਂ ੳੇੁਸ ਨੇ ਦੂਰੀ ਬਣਾਈ ਹੋਈ ਹੈ ।ਪਰ ਬਿੱਗ ਬੌਸ ਚ ਜਾਣ ਤੋਂ ਬਾਅਦ ਉਹ ਕਾਫੀ ਲਾਈਮ ਲਾਈਟ ‘ਚ ਹੈ । ਸ਼ਮਿਤਾ ਸ਼ੈੱਟੀ ਏਨੀਂ ਦਿਨੀਂ ਰਾਕੇਸ਼ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ । ਅਕਸਰ ਦੋਵਾਂ ਨੂੰ ਕਈ ਵਾਰ ਇੱਕਠਿਆਂ ਸਪਾਟ ਕੀਤਾ ਗਿਆ ਹੈ ।ਸ਼ਮਿਤਾ ਆਪਣੇ ਜੀਜੇ ਕਰਣ ਕੁੰਦਰਾ ਦੇ ਵੀ ਕਾਫੀ ਨਜ਼ਦੀਕ ਹੈ । ਕਿਹਾ ਜਾਂਦਾ ਹੈ ਕਿ ਸ਼ਿਲਪਾ ਦੇ ਵਿਆਹ ‘ਚ ਸ਼ਮਿਤਾ ਨੇ ਜੁੱਤੀ ਲੁਕਾਉਣ ਦੇ ਬਦਲੇ ਵੱਡੀ ਰਕਮ ਦੀ ਮੰਗ ਕੀਤੀ ਸੀ , ਪਰ ਉਸ ਨੂੰ ਮਹਿਜ਼ ਪੰਜ ਹਜ਼ਾਰ ਰੁਪਏ ਹੀ ਮਿਲੇ ਸਨ ।
View this post on Instagram
A post shared by Viral Bhayani (@viralbhayani)