ਬਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ ਚਮਕਦਾਰ ਹੁੰਦੀ ਹੈ ਅਤੇ ਪ੍ਰਸ਼ੰਸਕ ਅਕਸਰ ਉਨ੍ਹਾਂ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਬਾਲੀਵੁੱਡ ਸਿਤਾਰਿਆਂ ਦੀ ਜੀਵਨ ਸ਼ੈਲੀ ਆਮ ਲੋਕਾਂ ਨੂੰ ਵੀ ਆਕਰਸ਼ਿਤ ਕਰਦੀ ਹੈ। ਪ੍ਰਸ਼ੰਸਕ ਹਮੇਸ਼ਾ ਆਪਣੇ ਪਸੰਦੀਦਾ ਸਟਾਰ ਬਾਰੇ ਨਵੀਆਂ ਗੱਲਾਂ ਜਾਣਨ ਲਈ ਉਤਸੁਕ ਰਹਿੰਦੇ ਹਨ।
ਇਸ ਸਿਲਸਿਲੇ 'ਚ ਬਾਲੀਵੁੱਡ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਨੂੰ ਪਹਿਚਾਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ਅੱਜ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਬੱਚਾ ਅੱਜ ਬਾਲੀਵੁੱਡ ਦਾ ਇੱਕ ਵੱਡਾ ਸੁਪਰਸਟਾਰ ਹੈ।
ਹੋਰ ਪੜ੍ਹੋ : Guess Who: ਜਯਾ ਬੱਚਨ ਦੇ ਨਾਲ ਨਜ਼ਰ ਆ ਰਹੇ ਇਸ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ? ਦੱਸ ਦਈਏ ਇਸ ਕਿਊਟ ਬੱਚੇ ਦਾ ਸ਼ਾਹਰੁਖ ਖ਼ਾਨ ਨਾਲ ਹੈ ਖ਼ਾਸ ਰਿਸ਼ਤਾ!
ਸੋਸ਼ਲ ਮੀਡੀਆ 'ਤੇ ਜੋ ਤਸਵੀਰ ਸਾਹਮਣੇ ਆਈ ਹੈ, ਉਸ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਛੋਟਾ ਜਿਹਾ ਪਿਆਰਾ ਬੱਚਾ ਫਰਿੱਜ ਦੇ ਅੰਦਰ ਬਹੁਤ ਮਜ਼ੇ ਨਾਲ ਬੈਠਾ ਹੈ। ਤਸਵੀਰ 'ਚ ਬੱਚਾ ਫਰਿੱਜ ਦੇ ਅੰਦਰ ਬੈਠਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਕੀ ਹੋਇਆ, ਤੁਸੀਂ ਉਨ੍ਹਾਂ ਨੂੰ ਪਛਾਣ ਲਿਆ? ਜੇਕਰ ਨਹੀਂ ਤਾਂ ਦੱਸ ਦੇਈਏ ਕਿ ਇਸ ਸਟਾਰ ਨੇ ਹਾਲ ਹੀ ਵਿੱਚ ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਨਾਲ ਵਿਆਹ ਕੀਤਾ ਹੈ।
ਚੱਲੋਂ ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਹੋਰ ਨਹੀਂ ਬਲਕਿ ਸਾਡੇ ਸਾਰਿਆਂ ਦਾ ਚਹੇਤਾ ਵਿੱਕੀ ਕੌਸ਼ਲ ਹੈ। ਵਿੱਕੀ ਕੌਸ਼ਲ ਨੇ ਪਿਛਲੇ ਕੁਝ ਸਾਲਾਂ ਵਿੱਚ ਫਿਲਮ ਇੰਡਸਟਰੀ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਅਤੇ ਅੱਜ ਉਹ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਵਿੱਚੋਂ ਇੱਕ ਹਨ। ਜੀ ਹਾਂ ਇਸ ਅਦਾਕਾਰ ਦਾ ਪਿਛੋਕੜ ਪੰਜਾਬ ਦੇ ਨਾਲ ਸਬੰਧ ਰੱਖਦਾ ਹੈ। ਜਿਸ ਕਰਕੇ ਵਿੱਕੀ ਕੌਸ਼ਲ ਬਹੁਤ ਵਧੀਆ ਪੰਜਾਬੀ ਬੋਲ ਲੈਂਦੇ ਨੇ।
ਵਿੱਕੀ ਨੂੰ ਪੰਜਾਬੀ ਮਿਊਜ਼ਿਕ ਨਾਲ ਵੀ ਕਾਫੀ ਲਗਾਅ ਹੈ। ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀ ਆਪਣੀ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਪਿੱਛਲੇ ਸਾਲ ਹੀ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਨਾਲ ਵਿਆਹ ਕਰਵਾਇਆ ਹੈ।