ਨੀਰੂ ਬਾਜਵਾ ਨੇ ਇਸ ਕਰਕੇ ਬਾਲੀਵੁੱਡ ਦੀਆਂ ਫ਼ਿਲਮਾਂ ਨਾ ਕਰਨ ਦਾ ਲਿਆ ਸੀ ਫੈਸਲਾ
Shaminder
March 2nd 2022 11:14 AM --
Updated:
March 2nd 2022 12:09 PM
ਨੀਰੂ ਬਾਜਵਾ (Neeru Bajwa) ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਸ ਨੇ ਅਦਾਕਾਰੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ । ਕੋਈ ਸਮਾਂ ਸੀ ਜਦੋਂ ਨੀਰੂ ਬਾਜਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਜਗ੍ਹਾ ਬਨਾਉਣ ਦੇ ਲਈ ਕਾਫੀ ਮਿਹਨਤ ਕਰ ਰਹੀ ਸੀ ।ਇਸ ਦੌਰਾਨ ਉਸ ਨੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਬੈਕਗਰਾਊਂਡ ਡਾਂਸਰ ਦੇ ਤੌਰ ‘ਤੇ ਵੀ ਕੰਮ ਕੀਤਾ । ਜਿਸ ਤੋਂ ਬਾਅਦ ਉਸ ਨੂੰ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਵੀ ਮਿਲਿਆ । ਪਰ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੁਝ ਕੌੜੇ ਅਨੁਭਵਾਂ ਦੇ ਚੱਲਦੇ ਉਸ ਨੇ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਹਮੇਸ਼ਾ ਦੇ ਲਈ ਕਿਨਾਰਾ ਕਰ ਲਿਆ ਸੀ ਅਤੇ ਬਾਲੀਵੁੱਡ ‘ਚ ਕਦੇ ਵੀ ਕੰਮ ਨਾ ਕਰਨ ਦਾ ਫੈਸਲਾ ਲਿਆ ਸੀ ।