ਸੋਨੂੰ ਸੂਦ ਇਨਕਮ ਟੈਕਸ ਵਿਭਾਗ ਦੀ ਰੇਡ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਹੋਏ ਮੁਖਾਤਿਬ, ਆਖੀ ਇਹ ਗੱਲ
Shaminder
September 21st 2021 12:25 PM
ਸੋਨੂੰ ਸੂਦ (Sonu Sood ) ਜਿਨ੍ਹਾਂ ਦੇ ਘਰ ਪਿਛਲੇ ਕਈ ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੇ ਵੱਲੋਂ ਛਾਪੇਮਾਰੀ (IT Raid) ਕੀਤੀ ਜਾ ਰਹੀ ਸੀ ।ਜਿਸ ਤੋਂ ਬਾਅਦ ਪਹਿਲੀ ਵਾਰ ਸੋਨੂੰ ਸੂਦ ਮੀਡੀਆ ਦੇ ਨਾਲ ਮੁਖਾਤਿਬ ਹੋਏ । ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ ਅਤੇ ਮੈਂ ਆਪਣਾ ਕੰਮ ਕਰ ਰਿਹਾ ਹਾਂ । ਮੇਰੇ ਲਈ ਲੋਕਾਂ ਦੀ ਸੇਵਾ ਅਹਿਮ ਹੈ ਅਤੇ ਅੱਜ ਵੀ ਮੈਂ ਇਸੇ ਲਈ ਬਾਹਰ ਆਇਆ ਹੈ ।