ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੀ ਹੈ ਗਾਇਕਾ

By  Shaminder July 5th 2021 11:31 AM

ਪੰਜਾਬੀ ਕਲਾਕਾਰਾਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਇੱਕ ਪੰਜਾਬੀ ਗਾਇਕਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਦੇਖ ਕੇ ਤੁਸੀਂ ਪਛਾਣ ਹੀ ਲਿਆ ਹੋਵੇਗਾ ਕਿ ਇਹ ਕੌਣ ਹਨ । ਨਹੀਂ ਪਤਾ ਲੱਗਿਆ ! ਤਾਂ ਚੱਲੋ ਅਸੀਂ ਤੁਹਾਨੂੰ ਦੱਸ ਹੀ ਦਿੰਦੇ ਹਾਂ ।ਇਹ ਹਨ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਸਟਾਈਲਿਸ਼ ਅਤੇ ਖੂਬਸੂਰਤ ਗਾਇਕਾ ਕੌਰ ਬੀ ।

Kaur b , Image From Instagram

ਹੋਰ ਪੜ੍ਹੋ : ਅਦਾਕਾਰ ਰਾਣਾ ਰਣਬੀਰ ਨੇ ਆਪਣੀ ਪਤਨੀ ਨਾਲ ਤਸਵੀਰ ਕੀਤੀ ਸਾਂਝੀ 

Kaur b Image From Instagram

ਇਹ ਤਸਵੀਰ ਗਾਇਕਾ ਦੇ ਬਚਪਨ ਦੀ ਹੈ, ਜਿਸ ‘ਚ ਉੁਹ ਬਹੁਤ ਹੀ ਮਾਸੂਮ ਲੱਗ ਰਹੀ ਹੈ । ਕੌਰ ਬੀ ਨੇ ਦੋ ਗੁੱੱਤਾਂ ਕੀਤੀਆਂ ਹੋਈਆਂ ਹਨ ਅਤੇ ਕੰਨਾਂ ‘ਚ ਛੋਟੀਆਂ ਛੋਟੀਆਂ ਵਾਲੀਆਂ ਵੀ ਪਾਈਆਂ ਹਨ । ਕੌਰ ਬੀ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵੇਖੀ ਜਾ ਰਹੀ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਹਨ ।

Kaur b Image From Instagram

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬੀਤੇ ਦਿਨੀਂ ਉਹ ਆਪਣੇ ਨਵੇਂ ਘਰ ‘ਚ ਸ਼ਿਫਟ ਹੋਏ ਨੇ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

 

Related Post