ਅਮਿਤਾਭ ਬੱਚਨ ਤੇ ਰੇਖਾ ਦੇ ਅਫੇਅਰ ਦੀਆਂ ਖ਼ਬਰਾਂ ਤੇ ਅੱਜ ਵੀ ਚਰਚਾ ਹੁੰਦੀ ਹੈ । ਕਹਿੰਦੇ ਹਨ ਕਿ ਅਮਿਤਾਭ ਬੱਚਨ ਤੇ ਰੇਖਾ ਫਿਲਮ 'ਦੋ ਅੰਜਾਣੇ' ਦੇ ਸੈੱਟ ਤੇ ਇੱਕ ਦੂਜੇ ਦੇ ਨੇੜੇ ਆਏ ਸਨ । ਵਿਆਹੇ ਹੋਣ ਦੇ ਬਾਵਜੂਦ ਅਮਿਤਾਬ ਰੇਖਾ ਦੇ ਦੀਵਾਨੇ ਸਨ । ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਰੇਖਾ ਵੀ ਸ਼ਾਮ ਦਾ ਸਮਾਂ ਸਿਰਫ ਅਮਿਤਾਬ ਨਾਲ ਗੁਜ਼ਾਰਦੀ ਸੀ ।ਕਿਹਾ ਜਾਂਦਾ ਹੈ ਕਿ ਲੰਬੇ ਸਮੇਂ ਤੱਕ ਅਮਿਤਾਭ ਤੇ ਰੇਖਾ ਦਾ ਅਫੇਅਰ ਟੌਪ ਸੀਕਰੇਟ ਰਿਹਾ। ਕੁਝ ਕੁ ਲੋਕਾਂ ਨੂੰ ਛੱਡ ਕੇ, ਕਿਸੇ ਨੂੰ ਵੀ ਉਨ੍ਹਾਂ ਦੇ ਅਫੇਅਰ ਬਾਰੇ ਪਤਾ ਨਹੀਂ ਸੀ।
Pic Courtesy: Instagram
ਹੋਰ ਪੜ੍ਹੋ :
ਗਾਇਕ ਜੈਜ਼ੀ ਬੀ ਦਾ ਇਹ ਗਾਣਾ ਸੁਣ ਨੀਰੂ ਬਾਜਵਾ ਵੀ ਹੋਈ ਭਾਵੁਕ, ਪਿਤਾ ਨਾਲ ਸਾਂਝਾ ਕੀਤਾ ਵੀਡੀਓ
Pic Courtesy: Instagram
ਪਰ ਫਿਲਮ 'ਗੰਗਾ ਕੀ ਸੌਗੰਧ' ਦੀ ਸ਼ੂਟਿੰਗ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੇ ਅਮਿਤਾਭ ਤੇ ਰੇਖਾ ਦੇ ਰਿਸ਼ਤੇ ਨੂੰ ਉਜਾਗਰ ਕੀਤਾ। ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਰੱਖੀ ਸੀ। ਫਿਲਮ ਦੀ ਪੂਰੀ ਯੂਨਿਟ ਨਾਲ ਅਮਿਤਾਭ ਤੇ ਰੇਖਾ ਵੀ ਇੱਥੇ ਮੌਜੂਦ ਸਨ, ਜਦੋਂ ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸ਼ੂਟਿੰਗ ਵਾਲੀ ਜਗ੍ਹਾ 'ਤੇ ਚੰਗੀ ਭੀੜ ਇਕੱਠੀ ਹੋ ਗਈ।
Pic Courtesy: Instagram
ਇਸ ਭੀੜ ਵਿੱਚੋਂ ਇੱਕ ਵਿਅਕਤੀ ਨੇ ਰੇਖਾ 'ਤੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ, ਪਹਿਲਾਂ ਤਾਂ ਯੂਨਿਟ ਦੇ ਲੋਕਾਂ ਨੇ ਉਸ ਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ।
Pic Courtesy: Instagram
ਇਹ ਵਿਅਕਤੀ ਰੇਖਾ ਨਾਲ ਬਦਸਲੂਕੀ ਕਰਨ ਲੱਗਾ। ਵਾਰ-ਵਾਰ ਸਮਝਾਉਣ ਦੇ ਬਾਅਦ ਵੀ ਜਦੋਂ ਉਹ ਨਹੀਂ ਮੰਨਿਆ ਤਾਂ ਅਮਿਤਾਬ ਨੇ ਗੁੱਸੇ ਵਿੱਚ ਆ ਕੇ ਇਸ ਆਦਮੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਅਮਿਤਾਭ ਵੱਲੋਂ ਰੇਖਾ ਲਈ ਉਸ ਵਿਅਕਤੀ ਨੂੰ ਕੁੱਟਣ ਦੀ ਗੱਲ ਜੰਗਲ ਵਿਚ ਅੱਗ ਵਾਂਗ ਫੈਲ ਗਈ ਤੇ ਕਿਹਾ ਜਾਂਦਾ ਹੈ ਕਿ ਇਸ ਨਾਲ ਲੋਕਾਂ ਨੇ ਅੰਦਾਜਾ ਲਾਇਆ ਕਿ ਰੇਖਾ ਤੇ ਅਮਿਤਾਭ ਵਿਚਾਲੇ ਕੁਝ ਹੈ।