ਜਦੋਂ ਅਕਸ਼ੇ ਕੁਮਾਰ ਦੇ ਬਾਡੀਗਾਰਡ ਨੇ ਸੈਨਾ ਦੇ ਜਵਾਨ ਨੂੰ ਤਸਵੀਰ ਲੈਣ ਤੋਂ ਰੋਕਿਆ, ਅਦਾਕਾਰ ਦਾ ਸੀ ਇਸ ਤਰ੍ਹਾਂ ਦਾ ਰਿਐਕਸ਼ਨ
Shaminder
December 17th 2021 11:21 AM --
Updated:
December 17th 2021 11:26 AM
ਅਕਸ਼ੇ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਫੌਜ ਦੇ ਇੱਕ ਜਵਾਨ ਦੇ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ । ਅਕਸ਼ੇ ਕੁਮਾਰ (Akshay Kumar) ਦੇ ਨਾਲ ਮੌਜੂਦ ਕੁਝ ਬਾਡੀਗਾਰਡ ਇਸ ਜਵਾਨ ਨੂੰ ਉਸ ਦੇ ਕੋਲ ਆਉਣ ਤੋਂ ਰੋਕਦੇ ਹਨ । ਪਰ ਅਕਸ਼ੇ ਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਉਣ ਦਿਓ ।ਜਿਸ ਤੋਂ ਬਾਅਦ ਇਹ ਜਵਾਨ ਅਕਸ਼ੇ ਕੁਮਾਰ ਦੇ ਨਾਲ ਤਸਵੀਰ ਖਿਚਵਾ ਕੇ ਚਲਾ ਜਾਂਦਾ ਹੈ । ਇਸ ਵੀਡੀਓ (Video) ਨੂੰ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।