ਕਿਸਾਨ ਧਰਨੇ ਨੂੰ ਲੈ ਕੇ ਜਦਂੋ ਤੋਂ ਹਾਲੀਵੁੱਡ ਦੀਆਂ ਕੁਝ ਹਸਤੀਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਦੋਂ ਤੋਂ ਬਾਲੀਵੁੱਡ ਵਿੱਚ ਵੀ ਹਲਚਲ ਮੱਚ ਗਈ ਹੈ। ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕੁਝ ਸਿਤਾਰੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ਤੇ ਕੁਝ ਮੋਦੀ ਸਰਕਾਰ ਦਾ ਪੱਖ ਪੂਰ ਰਹੇ ਹਨ । ਇਸ ਸਭ ਦੇ ਚਲਦੇ ਸੋਨੂੰ ਸੂਦ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ ।
ਹੋਰ ਪੜ੍ਹੋ :
ਅਦਾਕਾਰਾ ਗੌਹਰ ਖ਼ਾਨ ਨੇ ਕਿਸਾਨਾਂ ਦੇ ਹੱਕ ‘ਚ ਟਵੀਟ ਕਰਦੇ ਹੋਏ ਲਿਖਿਆ ‘ਕੀ ਕਿਸਾਨਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ’
ਗਾਇਕ ਕਰਣ ਔਜਲਾ ਨੇ ਕਿਸਾਨ ਧਰਨੇ ’ਚ ਸ਼ਹੀਦ ਹੋਏ ਮਨਪ੍ਰੀਤ ਦੇ ਪਰਿਵਾਰ ਦੀ ਕੀਤੀ ਆਰਥਿਕ ਮਦਦ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ
ਸੋਨੂੰ ਸੂਦ ਨੇ ਲਿਖਿਆ ਹੈ, "ਗਲਤ ਨੂੰ ਸਹੀ ਕਹਾਂਗੇ ਤਾਂ ਨੀਂਦ ਕਿਵੇਂ ਆਵੇਗੀ?" ਸੋਨੂੰ ਸੂਦ ਦੇ ਇਸ ਟਵੀਟ ਨੂੰ ਲੈ ਕੇ ਲੋਕਾਂ ਦਾ ਮੰਨਣਾ ਹੈ ਸੋਨੂੰ ਨੇ ਇਹ ਟਵੀਟ ਸਰਕਾਰ ਤੇ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਨੂੰ ਲੈ ਕੇ ਕੀਤਾ ਹੈ ਜਿਹੜੇ ਕਿਸਾਨਾਂ ਦੇ ਖਿਲਾਫ ਆਵਾਜ਼ ਉਠਾ ਰਹੇ ਹਨ ।
ਸੋਨੂੰ ਸੂਦ ਦੇ ਇਸ ਟਵੀਟ ਤੇ ਲੋਕ ਰੀ ਟਵੀਟ ਵੀ ਕਰ ਰਹੇ ਹਨ ਸੋਨੂੰ ਸੂਦ ਦੇ ਟਵੀਟ 'ਤੇ ਟਿੱਪਣੀ ਕਰਦਿਆਂ ਲਿਖਿਆ, "ਤੁਸੀਂ ਬਿਲਕੁਲ ਸਹੀ ਹੋ", ਇੱਕ ਹੋਰ ਨੇ ਕਮੈਂਟ ਕੀਤਾ ਹੈ "ਭਰਾ, ਖੁੱਲ੍ਹ ਕੇ ਬੋਲੋ ਤੁਹਾਨੂੰ ਕਿਸ ਗੱਲ ਦਾ ਡਰ"? ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ, 'ਖੁੱਲ੍ਹ ਕੇ ਬੋਲੋ ਸਰ... ਤੁਹਾਡੇ ਮੂੰਹ ਨਾਲ ਦੋਹਰਾ ਟੋਨ ਚੰਗਾ ਨਹੀਂ ਲੱਗਦਾ.... ਕਿਉਂਕਿ ਸਹੀ ਤਾਂ ਸਹੀ ਹੈ ਤੇ ਗਲਤ ਤਾਂ ਗਲਤ ਹੈ, ਤੁਸੀਂ ਹਮੇਸ਼ਾ ਇਕੋ ਗੱਲ ਕਹੀ ਹੈ।"