ਰਾਜ ਕੁੰਦਰਾ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ । ਉਸਦੇ ਖਿਲਾਫ ਅਸ਼ਲੀਲ ਫਿਲਮਾਂ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ । ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਕੁੰਦਰਾ ਦੇ ਖਿਲਾਫ ਹਰ ਤਰ੍ਹਾਂ ਦਾ ਸਬੂਤ ਹੈ, ਜਿਹੜਾ ਉਸ ਨੂੰ ਦੋਸ਼ੀ ਸਾਬਿਤ ਕਰਦਾ ਹੈ ।ਰਾਜ ਤੋਂ ਇਲਾਵਾ ਰਿਆਨ ਜੌਨ ਥਾਰਪ ਨਾਂਅ ਦਾ ਵਿਅਕਤੀ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਸ਼ਲੀਲ ਫਿਲਮਾਂ ਦਾ ਇਹ ਨੈਟਵਰਕ ਬ੍ਰਿਟੇਨ ਤੋਂ ਚਲਾਇਆ ਗਿਆ ਸੀ।
Image Source: Instagram
ਹੋਰ ਪੜ੍ਹੋ :
ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ
ਇਸ ਵਿਚ ਕੁੰਦਰਾ ਦਾ ਇਕ ਰਿਸ਼ਤੇਦਾਰ ਵੀ ਸ਼ਾਮਲ ਹੈ। ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਐਪਸ 'ਤੇ ਪ੍ਰਕਾਸ਼ਤ ਕਰਨ ਦਾ ਮਾਮਲਾ ਇਸ ਸਾਲ ਫਰਵਰੀ ਵਿਚ ਸਾਹਮਣੇ ਆਇਆ ਸੀ। ਇਸ ਬਾਰੇ ਮੁੰਬਈ ਕ੍ਰਾਈਮ ਬ੍ਰਾਂਚ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕਰਦੇ ਹੋਏ ਅਸ਼ਲੀਲਤਾ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਰਾਜ ਕੁੰਦਰਾ ਦੇ ਸਾਬਕਾ ਪੀਏ ਉਮੇਸ਼ ਕਾਮਤ ਅਤੇ ਮਾਡਲ ਅਦਾਕਾਰਾ ਗਹਿਣਾ ਵਸ਼ਿਸਟ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਕਾਮਤ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪੁਲਿਸ ਨੂੰ ਕੁੰਦਰਾ ਦੇ ਖਿਲਾਫ ਸਬੂਤ ਮਿਲੇ ਹਨ । ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲਤਾ ਦੇ ਮਾਮਲੇ ਦੀ ਪਹਿਲੀ ਚਾਰਜਸ਼ੀਟ 'ਚ ਕੁੰਦਰਾ ਦੇ ਵਟਸਐਪ ਚੈਟ ਦਾ ਵੇਰਵਾ ਸਾਂਝਾ ਕੀਤਾ ਸੀ।
Image Source: instagram
ਜਿਸ ਵਿੱਚ ਕਾਰੋਬਾਰ ਨਾਲ ਜੁੜੀਆਂ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਕੀਤੀਆਂ ਗਈਆਂ ਸਨ ਜਿਸ ਵਿੱਚ ਰੋਜ਼ਾਨਾ ਕਮਾਈ, ਮਾਡਲ ਨੂੰ ਭੁਗਤਾਨ ਸ਼ਾਮਲ ਸਨ। ਇਸ ਸਮੂਹ ਵਿੱਚ ਕੁੱਲ ਪੰਜ ਲੋਕ ਸਨ ਅਤੇ ਕੁੰਦਰਾ ਇਸਦਾ ਪ੍ਰਬੰਧਕ ਸੀ। ਬ੍ਰਿਟੇਨ ਵਿਚ ਕੰਮ ਕਰ ਰਹੀ ਕੇਨਰੀਨ ਨਾਮ ਦੀ ਇਕ ਪ੍ਰੋਡਕਸ਼ਨ ਕੰਪਨੀ ਐਪ ਨੂੰ ਵੀਡੀਓ ਭੇਜਦੀ ਸੀ।