ਐਮ ਬੀ ਸ਼ੈੱਟੀ ਨੂੰ ਦੇਖ ਕੇ ਕਿਸੇ ਵੀ ਹੀਰੋ ਦੇ ਛੁੱਟ ਜਾਂਦੇ ਸਨ ਪਸੀਨੇ, ਵੇਟਰ ਤੋਂ ਇਸ ਤਰ੍ਹਾਂ ਬਣੇ ਵਿਲੇਨ

By  Rupinder Kaler July 31st 2021 12:49 PM

70 ਦੇ ਦਹਾਕੇ ਦੀਆਂ ਫ਼ਿਲਮਾਂ ਵਿੱਚ ਸਟੰਟ ਦੇ ਨਾਲ ਨਾਲ ਫ਼ਿਲਮਾਂ ਵਿੱਚ ਵਿਲੇਨ ਦੀ ਅਹਿਮੀਅਤ ਵੀ ਬਹੁਤ ਹੁੰਦੀ ਸੀ । ਇਸੇ ਦੌਰ ਵਿੱਚ ਅਜਿਹਾ ਅਦਾਕਾਰ ਆਇਆ ਜਿਸ ਨੇ ਸਟੰਟ ਵਿੱਚ ਵੱਡੇ ਲੋਕਾਂ ਨੂੰ ਮਾਤ ਦੇ ਦਿੱਤੀ ਸੀ । ਇਸ ਅਦਾਕਾਰ ਦਾ ਨਾਂਅ ਸੀ ਐਮ ਬੀ ਸ਼ੈੱਟੀ । ਸ਼ੈੱਟੀ 70 ਦੇ ਦਹਾਕੇ ਵਿੱਚ ਮਸ਼ਹੂਰ ਵਿਲੇਨ ਰਹੇ ਹਨ ਤੇ ਬਾਅਦ ਵਿੱਚ ਉਹ ਇੱਕ ਸਟੰਟ ਮੈਨ ਬਣ ਕੇ ਸਾਹਮਣੇ ਆਏ । ਐੱਮ ਬੀ ਸ਼ੈੱਟੀ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਪਿਤਾ ਸਨ ।

ਹੋਰ ਪੜ੍ਹੋ :

ਰਾਜ ਕੁੰਦਰਾ ਦੇ ਮਾਮਲੇ ਨੂੰ ਲੈ ਕੇ ਆਉਣ ਵਾਲੀਆਂ ਖ਼ਬਰਾਂ ’ਤੇ ਰੋਕ ਲਗਾਉਣ ਲਈ ਸ਼ਿਲਪਾ ਸ਼ੈੱਟੀ ਨੇ ਪਾਈ ਸੀ ਪਟੀਸ਼ਨ, ਜੱਜ ਨੇ ਸੁਣਾਇਆ ਇਹ ਫੈਸਲਾ

ਸ਼ੁਰੂ ਦੇ ਦਿਨਾਂ ਵਿੱਚ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਾਈਟ ਇੰਸਟ੍ਰਕਟਰ ਦੇ ਤੌਰ ਤੇ ਕੀਤੀ, ਇਸ ਤੋਂ ਬਾਅਦ ਐਕਸ਼ਨ ਡਾਇਰੈਕਟਰ ਤੇ ਬਾਅਦ ਵਿੱਚ ਉਹ ਐਕਟਰ ਬਣ ਗਏ । ਐੱਮ ਬੀ ਸ਼ੈੱਟੀ ਨੇ 1957 ਵਿੱਚ ਫ਼ਿਲਮਾਂ ਵਿੱਚ ਕਦਮ ਰੱਖਿਆ ਸੀ । ਉਹਨਾਂ ਨੇ ਦ ਗ੍ਰੇਟ ਗੈਂਬਲਰ, ਤ੍ਰਿਸ਼ੂਲ, ਡਾਨ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਤੋਂ ਇਲਾਵਾ ਉਹਨਾਂ ਦੀ ਕਿਸੇ ਨਾ ਕਿਸੇ ਫ਼ਿਲਮ ਵਿੱਚ ਕੋਈ ਨਾ ਕੋਈ ਭੂਮਿਕਾ ਜ਼ਰੂਰ ਹੁੰਦੀ ।

ਸ਼ੈੱਟੀ ਸ਼ੁਰੂ ਦੇ ਦਿਨਾਂ ਵਿੱਚ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਵੇਟਰ ਦੇ ਤੌਰ ਤੇ ਕੰਮ ਕਰਦੇ ਰਹੇ । ਉਹਨਾਂ ਦਾ ਪੜ੍ਹਾਈ ਲਿਖਾਈ ਵਿੱਚ ਕੋਈ ਧਿਆਨ ਨਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਮੁੰਬਈ ਭੇਜ ਦਿੱਤਾ ਸੀ । ਇੱਥੇ ਪਹੁੰਚ ਕੇ ਉਹਨਾਂ ਨੇ ਇੱਕ ਹੋਟਲ ਵਿੱਚ ਕੰਮ ਕੀਤਾ ਫਿਰ ਉਹ ਮੁੱਕੇਬਾਜ਼ੀ ਕਰਨ ਲੱਗੇ । ਮੁੱਕੇਬਾਜ਼ੀ ਦੇ ਉਹਨਾਂ ਨੇ ਕਈ ਟੂਰਨਾਮੈਂਟ ਜਿੱਤੇ ਤੇ 8 ਸਾਲ ਇੱਕ ਮੁੱਕੇਬਾਜ਼ ਦੇ ਤੌਰ ਤੇ ਕੰਮ ਕਰਦੇ ਰਹੇ ।

ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਵਿੱਕ ਕਦਮ ਰੱਖਿਆ ਤੇ ਉਹ ਵਿਲੇਨ ਦੇ ਤੌਰ ਤੇ ਮਸ਼ਹੂਰ ਹੋ ਗਏ । ਪਰ ਇੱਕ ਹਾਦਸੇ ਨੇ ਸਭ ਖਤਮ ਕਰ ਦਿੱਤਾ । ਕਿਹਾ ਜਾਂਦਾ ਹੈ ਕਿ ਸ਼ੈੱਟੀ ਘਰ ਦੇ ਬਾਥਰੂਮ ਵਿੱਚ ਤਿਲਕ ਕੇ ਡਿੱਗ ਗਏ ਸਨ ਤੇ ਉਹਨਾਂ ਨੂੰ ਗੰਭੀਰ ਸੱਟ ਵੱਜੀ ਸੀ । ਇੱਸ ਸੱਟ ਤੋਂ ਉਹ ਉੱਭਰ ਨਹੀਂ ਸਕੇ । ਕੁਝ ਦਿਨਾਂ ਬਾਅਦ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ।

Related Post