ਸੋਸ਼ਲ ਮੀਡੀਆ ‘ਤੇ ਛਾਇਆ ਜੇਨੇਲੀਆ ਡਿਸੂਜ਼ਾ ਅਤੇ ਸਲਮਾਨ ਖ਼ਾਨ ਦਾ ਇਹ ਮਜ਼ੇਦਾਰ ਡਾਂਸ ਵੀਡੀਓ

ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ Genelia D'Souza ਨੂੰ ਇੱਕ ਪਰਫੈਕਟ ਕਪਲ ਕਿਹਾ ਜਾਂਦਾ ਹੈ। ਇਹ ਜੋੜੀ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੀ ਹੈ। ਜੇਨੇਲੀਆ ਡਿਸੂਜ਼ਾ ਆਪਣੇ ਚੁਲਬੁਲੇ ਅਤੇ ਮਸਤੀ ਵਾਲੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਕਦੇ ਜੇਨੇਲੀਆ ਆਪਣੇ ਜਿਮ ਲੁੱਕ ਨਾਲ ਤਾਂ ਕਦੇ ਫਨੀ ਵੀਡੀਓਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ । ਹਾਲ ਹੀ ਵਿੱਚ ਜੇਨੇਲੀਆ ਡਿਸੂਜ਼ਾ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਸਲਮਾਨ ਖ਼ਾਨ Salman Khan ਦੇ ਨਾਲ ਨਜ਼ਰ ਆ ਰਹੀ ਹੈ।
ਸਲਮਾਨ ਖ਼ਾਨ ਦੇ ਖਾਸ ਦਿਨ 'ਤੇ ਜੇਨੇਲੀਆ ਡਿਸੂਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਮਜ਼ੇਦਾਰ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਦਾ ਡਾਂਸ ਦੇਖ ਕੇ ਪ੍ਰਸ਼ੰਸਕ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ, ਉਥੇ ਹੀ ਸਲਮਾਨ ਵੀ ਵੀਡੀਓ ‘ਚ ਹੱਸਦੇ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖ ਸਕਦੇ ਹੋ ਜੇਨੇਲੀਆ ਫਨੀ ਡਾਂਸ ਕਰ ਰਹੀ ਹੈ ਤੇ ਸਲਮਾਨ ਵੀ ਜੇਨੇਲੀਆ ਦੇ ਸਟੈਪ ਦੇ ਨਾਲ ਸਟੈਪ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜੇਨੇਲੀਆ ਦੀ ਇਸ ਵੀਡੀਓ ਨੂੰ 3 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪ੍ਰਸ਼ੰਸਕ ਵੀ ਆਪੋ ਆਪਣੀ ਮਜ਼ੇਦਾਰ ਟਿੱਪਣੀ ਦੇ ਕੇ ਦੋਵਾਂ ਦੇ ਡਾਂਸ ਦੀ ਤਾਰੀਫ ਕਰ ਰਹੇ ਨੇ।
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਦੇ 56ਵੇਂ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਪਨਵੇਲ ਫਾਰਮ ਹਾਊਸ 'ਤੇ ਪਾਰਟੀ ਰੱਖੀ ਗਈ ਸੀ। ਜਿੱਥੇ ਬੌਬੀ ਦਿਓਲ, ਅਤੁਲ ਅਗਨੀਹੋਤਰੀ, ਅਲਵੀਰਾ ਖਾਨ, ਰਿਤੇਸ਼ ਜੇਨੇਲੀਆ ਅਤੇ ਕਰੀਬੀ ਦੋਸਤ ਮੌਜੂਦ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਨੂੰ ਹਾਲ ਹੀ 'ਚ ਆਯੁਸ਼ ਸ਼ਰਮਾ ਦੇ ਨਾਲ ਫ਼ਿਲਮ 'ਅੰਤਿਮ' 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਉਹ ਹੁਣ ਕੈਟਰੀਨਾ ਕੈਫ ਨਾਲ 'ਟਾਈਗਰ 3' 'ਚ ਨਜ਼ਰ ਆਉਣਗੇ।
View this post on Instagram