ਇਸ ਘਟਨਾ ਨੇ ਬਦਲ ਦਿੱਤੀ ਸੀ ਕਰਣ ਔਜਲਾ ਦੀ ਜ਼ਿੰਦਗੀ, ਇਸ ਲਈ ਬਣਿਆ ਗੀਤਕਾਰ ਤੋਂ ਗਾਇਕ

ਕਰਣ ਔਜਲਾ (Karan Aujla) ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੂੰ ਲੰਮੇ ਸੰਗਘਸ਼ ਵਿੱਚੋਂ ਗੁਜ਼ਰਨਾ ਪਿਆ ਹੈ ਕਿਉਂਕਿ 9 ਸਾਲ ਦੀ ਉਮਰ ਵਿੱਚ ਹੀ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ । ਕਰਣ ਔਜਲਾ (Karan Aujla) ਦਾ ਕੋਈ ਵੀ ਗਾਡਫਾਦਰ ਨਹੀਂ ਹੈ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਉਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ । ਉਸ ਨੇ ਖੁਦ ਹੀ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਥਾਪਿਤ ਕੀਤਾ ਹੈ । ਜਸਕਰਨ ਸਿੰਘ ਤੋਂ ਕਰਣ ਔਜਲਾ (Karan Aujla) ਬਣਨ ਪਿੱਛੇ ਵੀ ਇੱਕ ਕਹਾਣੀ ਹੈ ।
Pic Courtesy: Instagram
ਹੋਰ ਪੜ੍ਹੋ :
Pic Courtesy: Instagram
ਸਕੂਲ ਵਿੱਚ ਪੜ੍ਹਦੇ ਹੋਏ ਹੀ ਕਰਣ ਔਜਲਾ (Karan Aujla) ਨੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ਸਨ । ਹਰ ਗਾਇਕ ਉਸ ਦੇ ਲਿਖੇ ਗੀਤ ਗਾ ਕੇ ਹਿੱਟ ਹੋ ਰਿਹਾ ਸੀ । ਪਰ ਕਰਣ ਔਜਲਾ ਨੂੰ ਇੰਡਸਟਰੀ ਵਿੱਚ ਉਹ ਪਹਿਚਾਣ ਨਹੀਂ ਸੀ ਮਿਲ ਰਹੀ ਜਿਹੜੀ ਕਿ ਉਸ ਨੂੰ ਮਿਲਣੀ ਚਾਹੀਦੀ ਸੀ । ਇਸ ਲਾਲਸਾ ਨੇ ਕਰਣ ਔਜਲਾ ਨੂੰ ਗਾਉਣ ਲਈ ਪ੍ਰੇਰਿਆ ।ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਇੱਕ ਘਟਨਾ ਨੇ ਵੀ ਉਸ ਨੂੰ ਗਾਉਣ ਲਈ ਪ੍ਰੇਰਿਆ ।
Pic Courtesy: Instagram
ਕਹਿੰਦੇ ਹਨ ਕਿ ਕਰਣ ਔਜਲਾ ਨੂੰ ਕਿਸੇ ਕੰਮ ਲਈ ਪੈਸਿਆਂ ਦੀ ਬਹੁਤ ਜ਼ਰੂਰਤ ਸੀ । ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਕਰਣ ਨੇ ਉਸ ਗਾਇਕ ਨੂੰ ਵੰਗਾਰ ਪਾਈ ਜਿਹੜਾ ਉਸ ਦੇ ਗੀਤ ਗਾ ਕੇ ਹਿੱਟ ਹੋਇਆ ਸੀ । ਗਾਇਕ ਨੇ ਕਰਣ ਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਕਰਣ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਲਈ ਕੁੱਦ ਪਿਆ । ਕਰਣ (Karan Aujla) ਅਕਸਰ ਕਹਿੰਦਾ ਹੈ ਕਿ ਧੰਨਵਾਦ ਉਸ ਗਾਇਕ ਦਾ ਜਿਸ ਨੇ ਉਸ ਨੂੰ ਪੈਸੇ ਦੇਣ ਤੋਂ ਨਾਂਹ ਕੀਤੀ, ਨਹੀਂ ਤਾਂ ਕਰਣ ਔਜਲਾ ਨੂੰ ਕੌਣ ਜਾਣਦਾ ।