ਕੋਰੋਨਾ ਤੋਂ ਬਚਣ ਲਈ ਇਸ ਬੰਦੇ ਨੇ ਬਣਾਇਆ ਦੇਸੀ ਜੁਗਾੜ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਵੀਡੀਓ

ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਦੇਸ਼ ਵਿੱਚ ਤੇਜੀ ਨਾਲ ਵੱਧ ਰਹੇ ਹਨ । ਕੋਰੋਨਾ ਤੋਂ ਬਚਣ ਲਈ ਲੋਕ ਸਾਵਧਾਨੀ ਵਰਤ ਰਹੇ ਹਨ । ਇਸ ਸਭ ਦੇ ਚਲਦੇ ਪਿਛਲੇ ਸਾਲ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇੱਕ ਵੈੱਬਸਾਈਟ ਮੁਤਾਬਿਕ ਇਹ ਵੀਡੀਓ ਇੱਕ ਆਰਮੀ ਸੈਂਟਰ ਦਾ ਹੈ, ਜਿੱਥੇ ਇੱਕ ਬੰਦਾ ਕੂਕਰ ਨਾਲ ਭਾਫ ਲੈਂਦੇ ਹੋਏ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ :
ਕੋਰੋਨਾ ਵਾਇਰਸ ਦਾ ਕਹਿਰ : ਅਦਾਕਾਰਾ ਸਮੀਰਾ ਰੈੱਡੀ ਦੇ ਦੋਵੇਂ ਬੱਚੇ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ
ਸੋਸ਼ਲ ਮੀਡੀਆ ਤੇ ਇਸ ਜੁਗਾੜ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਟਵਿੱਟਰ ਤੇ ਆਈਪੀਐੱਸ ਅਫ਼ਸਰ ਰੂਪਿਨ ਸ਼ਰਮਾ ਨੇ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ।ਕੂਕਰ ਨੂੰ ਇੱਕ ਪਾਈਪ ਨਾਲ ਜੋੜਿਆ ਗਿਆ ਹੈ । ਪਾਈਪ ਵਿੱਚ ਕੱਟ ਲੱਗੇ ਹੋਏ ਹਨ ਜਿੱਥੋਂ ਇਹ ਸ਼ਖਸ ਭਾਫ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ।
ਇਹ ਦੇਸੀ ਜੁਗਾੜ ਕਿੰਨਾ ਅਸਰਦਾਰ ਹੈ ਇਹ ਤਾਂ ਕਹਿਣਾ ਮੁਸ਼ਕਿਲ ਹੈ ਪਰ ਲੋਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ 20 ਅਪ੍ਰੈਲ ਨੂੰ ਸ਼ੇਅਰ ਕੀਤਾ ਗਿਆ ਸੀ ।
#FaujiStyle inhalation #Steaming for #Trainees
Apparently At some #TrainingCentre#देसी_Innovation #Atmanirbhar
Hope they remain free from #Covid19 pic.twitter.com/5fJIZObzBN
— Rupin Sharma IPS (@rupin1992) April 20, 2021
ਜਿਸ ਨੂੰ ਹੁਣ ਤੱਕ ਕਈ ਵੀਵਰਜ਼ ਮਿਲ ਚੁੱਕੇ ਹਨ । ਇਸ ਵੀਡੀਓ ਨੂੰ ਲਗਾਤਾਰ ਲਾਈਕਸ ਤੇ ਰੀ-ਟਵੀਟ ਮਿਲ ਰਹੇ ਹਨ । ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ ਜਿਸ ਵਿੱਚ ਦੇਸੀ ਜੁਗਾੜ ਨਾਲ ਭਾਫ ਲੈਂਦੇ ਦਿਖਾਇਆ ਗਿਆ ਹੈ ।
Where there's a will there's a way ???? pic.twitter.com/gVPvwjXcf9
— ILLUMINAUGHTY (@vineet10) September 23, 2020