ਇਸ ਦਿਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਪੁਖਰਾਜ ਭੱਲਾ ਤੇ ਦੀਸ਼ੂ ਸਿੱਧੂ
Rupinder Kaler
November 17th 2021 10:48 AM --
Updated:
November 17th 2021 10:52 AM
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੇ ਵਿਆਹ ਹੋ ਰਹੇ ਹਨ । ਹਾਲ ਹੀ ਵਿੱਚ ਪਰਮੀਸ਼ ਵਰਮਾ ਦਾ ਵਿਆਹ ਹੋਇਆ ਹੈ । ਇਸ ਸਭ ਦੇ ਚੱਲਦੇ ਹੁਣ ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ (Pukhraj Bhalla) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਪੁਖਰਾਜ ਭੱਲਾ ਪਟਿਆਲਾ ਦੀ ਰਹਿਣ ਵਾਲੀ ਦੀਸ਼ੂ ਸਿੱਧੂ (Dishu Sidhu) ਨਾਲ 19 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ।