ਫੋਟੋ 'ਚ ਨਜ਼ਰ ਆ ਰਹੀ ਇਹ ਪਿਆਰੀ ਜਿਹੀ ਬੱਚੀ ਅੱਜ ਹੈ ਨਾਮੀ ਬਾਲੀਵੁੱਡ ਅਦਾਕਾਰਾ, ਰਹਿ ਚੁੱਕੀ ਹੈ ਮਿਸ ਯੂਨੀਵਰਸ, ਕੀ ਤੁਸੀਂ ਪਹਿਚਾਣਿਆ?

Guess Who: ਫੋਟੋ ‘ਚ ਨਜ਼ਰ ਆ ਰਹੀ ਇਹ ਪਿਆਰੀ ਜਿਹੀ ਬੱਚੀ ਜੋ ਕਿ ਅੱਜ ਵੱਡੀ ਹੋ ਕੇ ਬਹੁਤ ਸੁੰਦਰ ਅਤੇ ਸਟਾਈਲਿਸ਼ ਦਿਖਾਈ ਦਿੰਦੀ ਹੈ। ਇਸ ਦੇ ਲੱਖਾਂ ਪ੍ਰਸ਼ੰਸਕ ਹਨ। ਇਸ ਦੇ ਹਰ ਪਹਿਲੂ ਦੇ ਪ੍ਰਸ਼ੰਸਕ ਦੀਵਾਨੇ ਹਨ। ਇਹ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਕੁੜੀ ਨੇ ਮਿਸ ਯੂਨੀਵਰਸ ਦਾ ਤਾਜ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਬਾਅਦ ਇਸ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਕਈ ਵੱਡੇ ਕਲਾਕਾਰਾਂ ਨਾਲ ਜੋੜੀ ਬਣਾਈ।
image source Instagram
ਸ਼ਾਇਦ ਤੁਸੀਂ ਹੁਣ ਤੱਕ ਇਸ ਬੱਚੀ ਨੂੰ ਪਹਿਚਾਣ ਲਿਆ ਹੋਵੇਗਾ ਅਤੇ ਜੋ ਨਹੀਂ ਦੱਸ ਸਕੇ ਹਨ, ਉਨ੍ਹਾਂ ਨੂੰ ਦੱਸ ਦੇਈਏ ਕਿ ਇਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਦੀ ਬਚਪਨ ਦੀ ਫੋਟੋ ਹੈ। ਸੁਸ਼ਮਿਤਾ ਸੇਨ ਹਾਲ ਹੀ 'ਚ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਇਸ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।
image source Instagram
ਤੁਹਾਨੂੰ ਦੱਸ ਦੇਈਏ ਕਿ ਸੁਸ਼ਮਿਤਾ ਸੇਨ ਕਾਫੀ ਸੰਘਰਸ਼ ਨਾਲ ਅੱਗੇ ਵਧੀ ਹੈ। ਦੱਸ ਦਈਏ ਸੁਸ਼ਮਿਤਾ ਸੇਨ ਹੀ ਇੰਡੀਆ ਦੀ ਪਹਿਲੀ ਮੁਟਿਆਰ ਸੀ ਜੋ ਕਿ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਆਪਣੇ ਦੇਸ਼ ਇੰਡੀਆ ਲੈ ਕੇ ਆਈ ਸੀ। ਸੁਸ਼ਮਿਤਾ ਸੇਨ ਕਈ ਹਿੱਟ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਚੁੱਕੀ ਹੈ।
image source Instagram
ਵਰਕ ਫਰੰਟ 'ਤੇ, ਸੁਸ਼ਮਿਤਾ ਸੇਨ ਲੰਬੇ ਸਮੇਂ ਬਾਅਦ ਵਾਪਸ ਆਈ ਹੈ ਅਤੇ ਆਖਰੀ ਵਾਰ ਡਿਜ਼ਨੀ ਪਲੱਸ ਹੌਟਸਟਾਰ ਸੀਰੀਜ਼ ਆਰਿਆ ਸੀਜ਼ਨ 2 ਵਿੱਚ ਦਿਖਾਈ ਦਿੱਤੀ ਸੀ। ਇਸ ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।