ਪਿਤਾ ਦੀ ਮੌਤ ਤੋਂ ਬਾਅਦ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਇਹ ਬੱਚਾ, ਤਸਵੀਰਾਂ ਹੋ ਰਹੀਆਂ ਵਾਇਰਲ

By  Shaminder July 6th 2021 11:57 AM

ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਸਾਬਿਤ ਹੋ ਰਿਹਾ ਹੈ । ਜਿੱਥੇ ਕੋਈ ਵੀ ਵੀਡੀਓ ਜਾਂ ਤਸਵੀਰ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਜਾਂਦੀ ਹੈ । ਸੋਸ਼ਲ ਮੀਡੀਆ ਦੇ ਜ਼ਰੀਏ ਹੀ ਕੁਝ ਲੋਕ ਸਟਾਰ ਵੀ ਬਣ ਚੁੱਕੇ ਹਨ । ਭਾਵੇਂ ਉਹ ਪਾਕਿਸਤਾਨ ਦਾ ਚਾਹ ਬਨਾਉਣ ਵਾਲਾ ਹੋਵੇ, ਭਾਰਤ ਦੀ ਸਟੇਸ਼ਨ ‘ਤੇ ਗਾਉਣ ਵਾਲੀ ਰਾਨੂੰ ਮੰਡਲ ਹੋਵੇ ਜਾਂ ਯਸ਼ ਰਾਜ ਮੁਖਾਟੇ ਹਰ ਕੋਈ ਆਪਣੀ ਛਾਪ ਛੱਡਣ ‘ਚ ਕਾਮਯਾਬ ਹੋਇਆ ਹੈ । ਅੱਜ ਇੱਕ ਪੰਜਾਬ ਦੇ ਬੱਚੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

Desi rock star, Image From Internet

ਹੋਰ ਪੜ੍ਹੋ : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦਾ ਇਸ ਦਿਨ ਹੋਵੇਗਾ ਵਿਆਹ, ਸਾਦਗੀ ਨਾਲ ਕਰਵਾਉਣਗੇ ਵਿਆਹ 

Desi Rock Star Image From Internet

ਪੰਜਾਬ ਦਾ ਰਹਿਣ ਵਾਲਾ ਇਹ ਬੱਚਾ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਅਤੇ ਆਪਣੀ ਮਾਂ ਦੇ ਸੁਫ਼ਨੇ ਪੂਰੇ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ । ਇਸ ਬੱਚੇ ਦਾ ਨਾਂਅ ਰਵੀ ਸਿੰਘ ਹੈ । ਇਸ ਬੱਚੇ ਦੇ ਪਿਤਾ ਦਾ ਦਿਹਾਂਤ ਕਈ ਸਾਲ ਪਹਿਲਾਂ ਹੀ ਹੋ ਗਿਆ ਸੀ । ਉਸ ਸਮੇਂ ਰਵੀ ਸਿੰਘ ਦੀ ਉਮਰ ਸੱਤ ਕੁ ਸਾਲ ਦੀ ਸੀ ।

Desi Rock Star Image From Internet

ਰਵੀ ਸਿੰਘ ਦਾ ਇੱਕ ਹੋਰ ਭਰਾ ਵੀ ਹੈ ਜੋ ਕਿ ਆਪਣੇ ਨਾਨਕੇ ਰਹਿੰਦਾ ਹੈ ਰਵੀ ਸਿੰਘ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਦਿਹਾੜੀ ਕਰਦਾ ਹੈ । ਇਸ ਦੇ ਨਾਲ ਉਸ ਦੀ ਮਾਂ ਵੀ ਮਿਹਨਤ ਮਜ਼ਦੂਰੀ ਕਰਦੀ ਹੈ । ਰਵੀ ਨੂੰ ਗਾਉਣ ਦਾ ਸ਼ੌਂਕ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਵੀ ਮਾਣਕ ਦੀਆਂ ਕਲੀਆਂ ਗਾਉਂਦਾ ਹੁੰਦਾ ਸੀ ਅਤੇ ਉਸ ਨੂੰ ਵੀ ਗਾਉਣ ਦਾ ਸ਼ੌਂਕ ਹੈ ਅਤੇ ਵੱਡਾ ਹੋ ਕੇ ਉਹ ਵੀ ਕਲਾਕਾਰ ਬਣਨਾ ਚਾਹੁੰਦਾ ਹੈ ।ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ ।

 

Related Post