ਸਬਜ਼ੀਆਂ ਨੂੰ ਹਰਾ ਤੇ ਤਾਜ਼ਾ ਦਿਖਾਉਣ ਲਈ ਇਸ ਕੈਮੀਕਲ ਦੀ ਹੋ ਰਹੀ ਹੈ ਵਰਤੋਂ, ਸਬਜ਼ੀਆਂ ਹੋ ਸਕਦੀਆਂ ਹਨ ਜਾਨ ਲੇਵਾ
Rupinder Kaler
August 27th 2021 04:00 PM --
Updated:
August 27th 2021 04:05 PM
ਕੁਝ ਮੁਨਾਫਾਖੋਰ ਲੋਕ ਥੋੜੇ ਜਿਹੇ ਲਾਭ ਲਈ ਕਿਸੇ ਦੀ ਸਿਹਤ ਨਾਲ ਵੀ ਖਿਲਵਾੜ ਵੀ ਕਰ ਸਕਦੇ ਹਨ । ਡਾਕਟਰ ਜਾਂ ਬਜ਼ੁਰਗ, ਹਰ ਕੋਈ ਸਿਹਤ ਨੂੰ ਬਣਾਈ ਰੱਖਣ ਲਈ ਹਰੀਆਂ ਸਬਜ਼ੀਆਂ (Green Vegetables) ਖਾਣ ਦੀ ਸਲਾਹ ਦਿੰਦਾ ਹੈ। ਪਰ ਹੋਰ ਖੁਰਾਕੀ ਵਸਤਾਂ ਦੀ ਤਰ੍ਹਾਂ ਸਬਜ਼ੀਆਂ ਵਿੱਚ ਵੀ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈ ਜੋ ਸਿਹਤ ਨੂੰ ਲਾਭ ਪਹੁੰਚਾਉਣ ਦੀ ਬਜਾਏ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ ਏਨੀਂ ਦਿਨੀਂ ਮੈਲਾਚਾਈਟ ਗ੍ਰੀਨ ਨਾਂਅ ਦਾ ਰਸਾਇਣ ਦੀ ਵਰਤੋਂ ਸਬਜ਼ੀਆਂ (Green Vegetables) ਨੂੰ ਹਰੀ ਅਤੇ ਤਾਜ਼ੀ ਦਿਖਾਉਣ ਲਈ ਵਰਤਿਆ ਜਾ ਰਿਹਾ ਹੈ । ਇਹ ਕੈਮੀਕਲ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ।