ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਤੋਂ ਪਹਿਲਾਂ ਇਸ ਅਫਰੀਕੀ ਨੇ ਸਜਾਈ ਸਿਰ ‘ਤੇ ਦਸਤਾਰ

By  Shaminder September 2nd 2022 10:23 AM -- Updated: September 2nd 2022 10:26 AM

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਦਰਅਸਲ ਇਹ ਵੀਡੀਓ ਇੱਕ ਅਫਰੀਕੀ ਵਿਅਕਤੀ ਦਾ ਹੈ । ਜੋ ਕਿ ਆਪਣੇ ਪੁੱਤਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ਜੀ ਦੇ ਦਰਸ਼ਨਾਂ ਲਈ ਪਹੁੰਚਿਆ ਹੈ ।

African Family image From instagram

ਹੋਰ ਪੜ੍ਹੋ : ਮਰਹੂਮ ਸਿਧਾਰਥ ਸ਼ੁਕਲਾ ਦੀ ਡੈਥ ਐਨੀਵਰਸਰੀ, ਜਾਣੋ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਕਿੰਨੀ ਬਦਲ ਗਈ ਹੈ ਸ਼ਹਿਨਾਜ਼ ਗਿੱਲ

ਪਰ ਉਸ ਨੇ ਇਸ ਤੋਂ ਪਹਿਲਾਂ ਸਿੱਖੀ ਰਿਵਾਇਤਾਂ ਮੁਤਾਬਕ ਸਿਰ ‘ਤੇ ਦਸਤਾਰ ਸਜਾਈ । ਆਪਣੇ ਪੁੱਤਰ ਨੂੰ ਵੀ ਦਸਤਾਰ ਬੰਨਵਾਈ ।ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਪਿਓ-ਪੁੱਤ ਦੀ ਅੰਮ੍ਰਿਤਸਰ ਦੀ ਇੱਕ ਸਥਾਨਕ ਦੁਕਾਨ 'ਤੇ ਪੱਗਾਂ ਬੰਨ੍ਹਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਦਿਲ ਜਿੱਤ ਰਹੀ ਹੈ।

African Family- image From instagram

ਹੋਰ ਪੜ੍ਹੋ : ਗਣੇਸ਼ ਚਤੁਰਥੀ ‘ਤੇ ਰਵੀਨਾ ਟੰਡਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪਰਿਵਾਰ ਦੇ ਨਾਲ ਪੂਜਾ ਕਰਦੀ ਆਈ ਨਜ਼ਰ

ਇਸ ਵੀਡੀਓ ਨੂੰ ਐਲੀਜ਼ ਅਤੇ ਲਾਰੈਂਸ ਦੁਆਰਾ ਉਨ੍ਹਾਂ ਦੇ ਇੰਸਟਾਗ੍ਰਾਮ ਪੇਜ 'ਤੇ ਸਾਂਝਾ ਕੀਤਾ ਗਿਆ, ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਆਦਮੀ ਆਪਣੇ ਸਿਰ 'ਤੇ ਇੱਕ ਲਾਲ ਰੰਗ ਦੀ ਪੱਗ ਬੰਨ੍ਹਦਾ ਹੈ ਜਦੋਂ ਉਸਦਾ ਪੁੱਤਰ ਨਿਹ ਉਸਦੀ ਗੋਦੀ ਵਿੱਚ ਬੈਠਦਾ ਹੈ।

African Family image From instagram

ਬਾਅਦ ਵਿੱਚ, ਬੇਟਾ ਵੀ ਆਪਣੇ ਪਿਤਾ ਨਾਲ ਇੱਕ ਮਰੂਨ 'ਪਟਕਾ' ਵਿੱਚ ਮੁਸਕਰਾ ਰਿਹਾ ਸੀ।ਜਦੋਂ ਕਿ ਇਸ ਸ਼ਖਸ ਦੀ ਪਤਨੀ ਵੀ ਸੂਟ ‘ਚ ਨਜ਼ਰ ਆਈ ਅਤੇ ਸਿਰ ਨੂੰ ਚੁੰਨੀ ਦੇ ਨਾਲ ਉਸ ਨੇ ਢਕਿਆ ਹੋਇਆ ਹੈ ਅਤੇ ਪੰਜਾਬੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

 

View this post on Instagram

 

A post shared by Eleise+Lawrence Travel Family (@eleiseandlawrence)

Related Post