‘Diya Aur Baati Hum’ ਫੇਮ ਅਦਾਕਾਰਾ ਨੇ ਖੁਦ ਨਾਲ ਹੀ ਕਰਵਾਇਆ ਵਿਆਹ, ਕਿਹਾ- 'ਮੈਨੂੰ ਮਰਦਾਂ ਦੀ ਲੋੜ ਨਹੀਂ'

By  Lajwinder kaur August 17th 2022 12:55 PM -- Updated: August 17th 2022 02:50 PM

Tv Actress Kanishka Soni Marries Herself: ਦੀਆ ਔਰ ਬਾਤੀ ਫੇਮ ਅਦਾਕਾਰਾ ਕਨਿਸ਼ਕ ਸੋਨੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਉਸ ਨੇ ਪਿਛਲੇ ਦਿਨੀਂ ਇੱਕ ਪੋਸਟ ਕੀਤੀ ਸੀ, ਜਿਸ ‘ਚ ਉਹ ਮੰਗਲਸੂਤਰ ਪਹਿਨੀ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਕੈਪਸ਼ਨ ਦਿੱਤਾ ਸੀ ਕਿ ਉਨ੍ਹਾਂ ਨੇ ਖੁਦ ਨਾਲ ਵਿਆਹ ਕੀਤਾ ਹੈ ਅਤੇ ਜ਼ਿੰਦਗੀ 'ਚ ਕਿਸੇ ਮਰਦ ਦੀ ਲੋੜ ਨਹੀਂ ਹੈ। ਕਨਿਸ਼ਕ ਨੇ ਇਹ ਵੀ ਲਿਖਿਆ ਕਿ ਉਹ ਦੇਵੀ ਹੈ। ਕਨਿਸ਼ਕ ਦੀ ਪੋਸਟ 'ਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

ਹੋਰ ਪੜ੍ਹੋ : ਢਿੱਲੇ-ਢਾਲੇ ਕੱਪੜਿਆਂ 'ਚ ਏਅਰਪੋਰਟ ਪਹੁੰਚੀ ਕੈਟਰੀਨਾ ਕੈਫ, ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਫਿਰ ਲਗਾਇਆ ਪ੍ਰੈਗਨੈਂਸੀ ਦਾ ਅੰਦਾਜ਼ਾ

actress image source Instagram

ਟੀਵੀ ਅਦਾਕਾਰਾ ਕਨਿਸ਼ਕ ਸੋਨੀ ਦੀ ਇੱਕ ਪੋਸਟ ਤੋਂ ਉਸ ਦੇ ਪ੍ਰਸ਼ੰਸਕ ਹੈਰਾਨ ਹਨ। ਇਹ ਪੋਸਟ ਕੁਝ ਦਿਨ ਪੁਰਾਣੀ ਹੈ ਪਰ ਹੁਣ ਇਹ ਵਾਇਰਲ ਹੋ ਰਹੀ ਹੈ। ਕਨਿਸ਼ਕ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਖੁਦ ਨੂੰ ਮੰਗਲਸੂਤਰ ਪਹਿਨਾਉਂਦੀ ਹੋਈ ਨਜ਼ਰ ਆਈ।

tv actress Kanishka Soni image source Instagram

ਇਸ ਦੇ ਨਾਲ ਕੈਪਸ਼ਨ ਚ ਲਿਖਿਆ ਹੈ- ‘ਮੈਂ ਆਪਣੇ ਆਪ ਨਾਲ ਵਿਆਹ ਕੀਤਾ ਹੈ ਕਿਉਂਕਿ ਮੈਂ ਆਪਣੇ ਸਾਰੇ ਸੁਫ਼ਨੇ ਖੁਦ ਪੂਰੇ ਕੀਤੇ ਹਨ ਅਤੇ ਸਿਰਫ ਇੱਕ ਵਿਅਕਤੀ ਹੈ ਜਿਸਨੂੰ ਮੈਂ ਪਿਆਰ ਕਰਦੀ ਹਾਂ, ਉਹ ਹਾਂ ਮੈਂ...ਮੈਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ, ਮੈਨੂੰ ਕਦੇ ਵੀ ਕਿਸੇ ਆਦਮੀ ਦੀ ਜ਼ਰੂਰਤ ਨਹੀਂ ਹੈ... ਮੈਂ ਹਮੇਸ਼ਾ ਇਕੱਲੀ ਹਾਂ ਅਤੇ ਆਪਣੇ ਗਿਟਾਰ ਨਾਲ ਖੁਸ਼ ਹਾਂ... ਮੈਂ ਇੱਕ ਦੇਵੀ, ਸ਼ਕਤੀਸ਼ਾਲੀ ਅਤੇ ਬਲਵਾਨ ਹਾਂ। ਸ਼ਿਵ ਅਤੇ ਸ਼ਕਤੀ ਮੇਰੇ ਅੰਦਰ ਸਭ ਕੁਝ ਹਨ। ਧੰਨਵਾਦ’। ਕਨਿਸ਼ਕ ਦੀ ਇਸ ਪੋਸਟ 'ਤੇ ਕੁਝ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਹੈ ਅਤੇ ਕੁਝ ਨੇ ਉਸ ਨੂੰ ਟ੍ਰੋਲ ਵੀ ਕੀਤਾ ਹੈ।

Kanishka pic image source Instagram

ਕਨਿਸ਼ਕ ਕਈ ਸੀਰੀਅਲਾਂ ਜਿਵੇਂ ਦੀਆ ਔਰ ਬਾਤੀ, ਪਵਿੱਤਰ ਰਿਸ਼ਤਾ, ਸਾਵਧਾਨ ਇੰਡੀਆ ਵਿੱਚ ਨਜ਼ਰ ਆ ਚੁੱਕੀ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਰੀਤੀ-ਰਿਵਾਜ ਨਾਲ ਵਿਆਹ ਨਹੀਂ ਕਰਵਾਇਆ ਪਰ ਸੋਸ਼ਲ ਮੀਡੀਆ 'ਤੇ ਸਿਰਫ ਇਕੱਲੇ ਰਹਿਣ ਦੀ ਆਪਣੀ ਇੱਛਾ ਰੱਖੀ। ਹਾਲਾਂਕਿ ਪਿਛਲੇ ਦਿਨੀਂ ਗੁਜਰਾਤ 'ਚ ਇਕੱਲਿਆਂ ਵਿਆਹ ਦਾ ਮਾਮਲਾ ਸਾਹਮਣੇ ਆਇਆ ਸੀ। ਕਸ਼ਮਾ ਬਿੰਦੂ ਨਾਂ ਦੀ ਲੜਕੀ ਨੇ ਆਪਣੇ ਨਾਲ ਵਿਆਹ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

 

 

View this post on Instagram

 

A post shared by Kanishka Soni (@itskanishkasoni)

Related Post