ਇਸ ਅਦਾਕਾਰ ਨੇ ਪ੍ਰੈਗਨੇਂਟ ਪਤਨੀ ਨੂੰ ਛੱਡ ਕੇ ਆਪਣੀ ਕੋ- ਸਟਾਰ ਦੇ ਨਾਲ ਚਲਾਇਆ ਸੀ ਅਫੇਅਰ, ਪਤਨੀ ਦੇ ਸਾਹਮਣੇ ਅਫੇਅਰ ਬਾਰੇ ਆਖੀ ਸੀ ਇਹ ਗੱਲ
Shaminder
July 19th 2022 04:11 PM
ਬਾਲੀਵੁੱਡ ਦੇ ਅਨੇਕਾਂ ਹੀ ਕਿੱਸੇ ਮਸ਼ਹੂਰ ਹਨ । ਜਿਨ੍ਹਾਂ ਦੇ ਚਰਚੇ ਅਕਸਰ ਮੀਡੀਆ ‘ਚ ਹੁੰਦੇ ਰਹਿੰਦੇ ਹਨ । ਅਦਾਕਾਰ ਅਤੇ ਡਾਇਰੈਕਟਰ ਸੰਜੇ ਖ਼ਾਨ (Sanjay Khan) ਦਾ ਇੱਕ ਅਜਿਹਾ ਹੀ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਸ ਸਮੇਂ ਉਨ੍ਹਾਂ ਦੀ ਪਤਨੀ ਪ੍ਰੈਗਨੇਂਟ ਸੀ ਉਸ ਸਮੇਂ ਉਸਦਾ ਨਾਮ ਆਪਣੀ ਇੱਕ ਹੀਰੋਇਨ ਨਾਲ ਜੁੜਿਆ ਸੀ ਅਤੇ ਉਸ ਦੇ ਨਾਲ ਉਹ ਰਿਲੇਸ਼ਨ ‘ਚ ਸਨ । ਜਦੋਂ ਉਹ ਆਪਣੀ ਪਤਨੀ ਦੇ ਨਾਲ ਸਿੰਮੀ ਗਰੇਵਾਲ ਦੇ ਇੱਕ ਮਸ਼ਹੂਰ ਸ਼ੋਅ ‘ਚ ਪਹੁੰਚੇ ਤਾਂ ਇਸ ਬਾਰੇ ਉਨ੍ਹਾਂ ਦੇ ਨਾਲ ਸਵਾਲ ਵੀ ਕੀਤਾ ਗਿਆ ਸੀ ।