ਕਿਸਾਨ ਪਰੇਡ ਨੂੰ ਹਿੰਸਾ ਦਾ ਨਾਂਅ ਦੇਣ ਵਾਲਿਆਂ ਨੂੰ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਪੁੱਛੇ ਇਹ ਸਵਾਲ

By  Rupinder Kaler January 27th 2021 11:53 AM

26 ਜਨਵਰੀ ਨੂੰ ਕਿਸਾਨਾਂ ਵੱਲੋਂ ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕੁਝ ਲੋਕ ਇਸ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਗੋਦੀ ਮੀਡੀਆ ਵੱਲੋਂ ਕਿਸਾਨਾਂ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ।

ਹੋਰ ਪੜ੍ਹੋ :

ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੀਪ ਸਿੱਧੂ ਦੀ ਇਹ ਵੀਡੀਓ

ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਇੱਕ ਕਿਸਾਨ ਦੀ ਮੌਤ, ਗਾਇਕ ਹਰਜੀਤ ਹਰਮਨ ਨੇ ਸਾਂਝਾ ਕੀਤਾ ਵੀਡੀਓ

ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਕੁਝ ਸਵਾਲ ਕੀਤੇ ਨੇ ਜਿਨ੍ਹਾਂ ਕਿਸਾਨਾਂ ਦੀ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਜਗਦੀਪ ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ ‘ਘੱਟੋ ਘੱਟ ਦੋ ਲੱਖ ਟਰੈਕਟਰ ਸਨ ।

ਲੋਕ ਵੀ ਬਹੁਤ ਜ਼ਿਆਦਾ ਸਨ । ਕੀ ਦਿੱਲੀ ਵਿੱਚ ਇੱਕ ਵੀ ਦੁਕਾਨ ਲੁੱਟੀ ਗਈ ? ਕੀ ਪਬਲਿਕ ਦੀ ਕੋਈ ਕਾਰ ਟੁੱਟੀ ? ਕੀ ਕਿਸੇ ਦੇ ਘਰ ਦਾ ਫੁੱਲ ਵੀ ਕਿਸੇ ਨੇ ਤੋੜਿਆ ? ਕਿਸੇ ਕੁੜੀ ਨਾਲ ਕੋਈ ਛੇੜਖਾਨੀ ਹੋਈ ? ਕੋਈ ਐਂਬੁਲੈਂਸ ਰੋਕੀ ਗਈ ? ਉਹ ਹਿੰਸਕ ਲੋਕ ਤਾਂ ਨਹੀਂ ਹੋਣਗੇ । ਸਰਕਾਰ ਨਾਲ ਉਹਨਾਂ ਦਾ ਪੰਗਾ ਜ਼ਰੂਰ ਚੱਲ ਰਿਹਾ ਹੈ’ ।

Related Post