ਹੋਲੀ ਦੇ ਤਿਉਹਾਰ ‘ਤੇ ਇਹ ਪੰਜਾਬੀ ਗੀਤ ਤੁਹਾਡੇ ਤਿਉਹਾਰ ਨੂੰ ਹੋਰ ਵੀ ਜ਼ਿਆਦਾ ਬਣਾ ਦੇਣਗੇ ਰੰਗੀਨ, ਵੇਖੋ ਵੀਡੀਓ
Shaminder
March 17th 2022 04:54 PM --
Updated:
March 17th 2022 05:01 PM
ਦੇਸ਼ ਭਰ ‘ਚ ਹੋਲੀ (Holi 2022) ਦੇ ਤਿਉਹਾਰ ਦੀਆਂ ਰੌਣਕਾਂ ਹਨ । 18 ਮਾਰਚ ਨੂੰ ਹੋਲੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ । ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਇਸ ਮੌਕੇ ‘ਤੇ ਹਰ ਕੋਈ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦਾ ਹੈ । ਹੋਲੀ ਦੇ ਮੌਕੇ ‘ਤੇ ਲੋਕ ਰੰਗਾਂ ਦੇ ਨਾਲ ਨਾਲ ਮਠਿਆਈ ਵੰਡ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦੇ ਹਨ। ਹੋਲੀ ਦਾ ਤਿਉਹਾਰ ਹੋਵੇ ਤੇ ਪੰਜਾਬੀ ਗੀਤਾਂ ਦੀ ਗੱਲ ਨਾ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੰਜਾਬੀ ਗੀਤਾਂ (Holi Songs) ਬਾਰੇ ਦੱਸਾਂਗੇ ਜੋ ਹੋਲੀ ਦੇ ਤਿਉਹਾਰ ਦਾ ਮਜ਼ਾ ਦੁੱਗਣਾ ਕਰ ਦੇਣਗੇ ।