ਦਹੀ ਖਾਣਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਪਰ ਕਈ ਵਾਰ ਲੋਕ ਇਸ ਨੂੰ ਕਈ ਚੀਜ਼ਾਂ ‘ਚ ਰਲਾ ਕੇ ਖਾਂਦੇ ਹਨ । ਜੋ ਕਈ ਵਾਰ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ । ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਚੀਜ਼ਾਂ ਬਾਰੇ ਦੱਸਾਂਗੇ ।
ਅੰਬ
ਅਕਸਰ ਦਹੀ ‘ਚ ਅੰਬ ਦੇ ਛੋਟੇ ਛੋਟੇ ਟੁਕੜੇ ਪਾ ਲਏ ਜਾਂਦੇ ਹਨ । ਜਿਨ੍ਹਾਂ ਨੂੰ ਅਸੀਂ ਬੜੇ ਹੀ ਸੁਆਦ ਦੇ ਨਾਲ ਖਾਂਦੇ ਹਾਂ।ਪਰ ਇਹ ਸਰੀਰ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ । ਕਿਉਂਕਿ ਇਹ ਸਰੀਰ ‘ਚ ਗਰਮੀ ਅਤੇ ਠੰਡ ਦਾ ਕਾਰਨ ਬਣਦਾ ਹੈ । ਕਿਉਂਕਿ ਅੰਬਾਂ ਦੀ ਤਾਸੀਰ ਗਰਮ ਹੁੰਦੀ ਹੈ, ਜਦੋਂਕਿ ਦਹੀ ਠੰਡਾ ਹੁੰਦਾ ਹੈ ।ਇਸ ਨਾਲ ਸਕਿਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
Mango with curd
ਦੁੱਧ ਦਹੀ ਨੂੰ ਮਿਲਾ ਕੇ ਖਾਣਾ
ਦੁੱਧ ਅਤੇ ਦਹੀ ਨੂੰ ਕਦੇ ਵੀ ਮਿਲਾ ਕੇ ਨਹੀਂ ਖਾਣਾ ਚਾਹੀਦਾ । ਅਜਿਹਾ ਕਰਨ ਨਾਲ ਤੁਹਾਨੂੰ ਐਸੀਡਿਟੀ ਅਤੇ ਗੈਸ ਵਰਗੀ ਸਮੱਸਿਆ ਹੋ ਸਕਦੀ ਹੈ ।
ਹੋਰ ਪੜ੍ਹੋ : ਸਵੇਰੇ ਉੱਠ ਕੇ ਦਹੀਂ ਖਾਣ ਦੀ ਆਦਤ ਪਾ ਲਵੋ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
milk and curd
ਦਹੀ ‘ਚ ਪਿਆਜ਼
ਕਈ ਵਾਰ ਲੋਕ ਅਕਸਰ ਰਾਇਤੇ ਵਾਂਗ ਦਹੀ ‘ਚ ਪਿਆਜ਼ ਪਾ ਕੇ ਇਸਤੇਮਾਲ ਕਰਦੇ ਹਨ । ਖਾਣ ‘ਚ ਤਾਂ ਇਹ ਬਹੁਤ ਹੀ ਵਧੀਆ ਲੱਗਦਾ ਹੈ । ਪਰ ਪਿਆਜ਼ ਅੰਦਰੋਂ ਗਰਮ ਹੁੰਦਾ ਹੈ ਜਦੋਂਕਿ ਦਹੀ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ।
onion in curd
ਤਲਿਆ ਹੋਇਆ ਖਾਣਾ
ਪਰੌਂਠੇ ਦੇ ਨਾਲ ਸ਼ੌਂਕ ਨਾਲ ਲੋਕ ਦਹੀ ਖਾਂਦੇ ਹਨ । ਪਰ ਤਲਿਆ ਹੋਇਆ ਭੋਜਨ ਅਤੇ ਦਹੀ ਸਰੀਰ ਲਈ ਨੁਕਸਾਨਦਾਇਕ ਹੁੰਦਾ ਹੈ। ਇਹ ਤੁਹਾਨੂੰ ਆਲਸੀ ਬਣਾ ਦਿੰਦਾ ਹੈ, ਸ਼ਾਇਦ ਇਹੀ ਕਾਰਨ ਹੈ ਕਿ ਇੱਕ ਗਲਾਸ ਲੱਸੀ ਦੇ ਨਾਲ ਛੋਲੇ ਭਟੂਰੇ ਖਾਣ ਦੇ ਨਾਲ ਇੱਕਦਮ ਨੀਂਦ ਆ ਜਾਂਦੀ ਹੈ ।