ਸੋਨੀ ਪਾਬਲਾ (Soni Pabla) ਦੀ ਜ਼ਿੰਦਗੀ ਜਿੰਨੀ ਛੋਟੀ ਸੀ ਉਸ ਦੇ ਗੀਤਾਂ ਦੀ ਉਮਰ ਓਨੀਂ ਹੀ ਲੰਮੀ ਹੈ । ਸੋਨੀ ਨੇ ਥੋੜੇ ਸਮੇਂ ਵਿੱਚ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਨਾਂਅ ਬਣਾ ਲਿਆ ਸੀ । ਉਸ ਦੇ ਗਾਣੇ ਅੱਜ ਵੀ ਡੀਜੇ ਤੇ ਵੱਜਦੇ ਸੁਣਾਈ ਦੇ ਜਾਂਦੇ ਹਨ । ਸੋਨੀ ਦੀ ਪਹਿਲੀ ਕੈਸੇਟ ਦਾ ਨਾਂਅ 'ਹੀਰੇ' (Heeray )ਹੈ ਜਿਹੜੀ ਕਿ 2002 ਵਿੱਚ ਰਿਲੀਜ਼ ਹੋਈ ਸੀ । ਇਸ ਕੈਸੇਟ ਦੇ ਨਾਲ ਹੀ ਸੋਨੀ ਪਾਬਲਾ (Soni Pabla) ਦੀ ਸਫਲਤਾ ਦੀ ਕਹਾਣੀ ਜੁੜੀ ਹੋਈ ਹੈ । ਕਹਿੰਦੇ ਹਨ ਕਿ ਪੰਜਾਬ ਦੇ ਹਰ ਬੇਰੋਜਗਾਰ ਮੁੰਡੇ ਵਾਂਗ ਸੋਨੀ ਵੀ 1994 ਵਿੱਚ ਪੰਜਾਬ ਤੋਂ ਕਨੇਡਾ ਆ ਗਿਆ ਸੀ ।
Pic Courtesy: Youtube
ਹੋਰ ਪੜ੍ਹੋ :
ਗੁਰਲੇਜ ਅਖਤਰ ਅਤੇ ਰਣਜੀਤ ਸੁੱਖ ਦੀ ਆਵਾਜ਼ ‘ਚ ਨਵਾਂ ਗੀਤ ‘ਸਾਊਲ ਮੇਟ’ ਰਿਲੀਜ਼
ਕੈਨੇਡਾ ਆ ਕੇ ਹੀ ਉਸਦੀ ਕਿਸਮਤ ਚਮਕ ਗਈ, ਪਰ ਸ਼ੁਰੂ ਦੇ ਦਿਨਾਂ ਵਿੱਚ ਸੋਨੀ ਨੂੰ ਵੀ ਸਖਤ ਮਿਹਨਤ ਕਰਨੀ ਪਈ । ਵੱਧ ਤੋਂ ਵੱਧ ਡਾਲਰ ਬਨਾਉਣ ਦੇ ਚੱਕਰ ਵਿੱਚ ਸੋਨੀ ਪਾਬਲਾ ਨੇ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕੀਤਾ । ਪਰ ਜਿਆਦਾ ਕੰਮ ਕਰਨ ਕਰਕੇ ਸੋਨੀ ਦੀਆਂ ਉਂਗਲਾਂ ਖਰਾਬ ਹੋ ਗਈਆਂ ਅਤੇ ਉਂਗਲਾਂ ਇਸ ਹੱਦ ਤੱਕ ਖਰਾਬ ਹੋ ਗਈਆਂ ਕਿ ਉਹ ਫੈਕਟਰੀ ਵਿੱਚ ਕੰਮ ਕਰਨ ਦੇ ਯੋਗ ਨਹੀਂ ਰਿਹਾ । ਫਿਰ, ਉਸਨੇ ਇੱਕ ਟਰੱਕ ਡਰਾਈਵਰ ਵਜੋਂ ਨੌਕਰੀ ਸ਼ੁਰੂ ਕੀਤੀ । ਸੋਨੀ ਨੂੰ ਗਾਉਣ ਦਾ ਬਹੁਤ ਸ਼ੌਕ ਸੀ ਪਰ ਉਹ ਆਪਣੇ ਇਸ ਹੁਨਰ ਤੋਂ ਅਨਜਾਣ ਸੀ । ਰਜਿੰਦਰ ਸਿੰਘ ਰਾਜ ਅਤੇ ਮਹੇਸ਼ ਮਾਲਵਾਨੀ ਨੇ ਸੋਨੀ ਦੇ ਇਸ ਹੁਨਰ ਨੂੰ ਪਛਾਣ ਲਿਆ ਤੇ ਸੋਨੀ ਨੂੰ ਗਾਇਕੀ ਦੇ ਮੈਦਾਨ ਵਿੱਚ ਉਤਾਰ ਦਿੱਤਾ । ਇਹਨਾਂ ਦੋਹਾਂ ਨੇ ਹੀ ਸੋਨੀ ਨੂੰ ਸੰਗੀਤ ਦਾ ਹਰ ਗੁਰ ਦੱਸਿਆ ।
Pic Courtesy: Youtube
ਸੰਗੀਤ ਦੇ ਗੁਰ ਜਾਨਣ ਤੋਂ ਬਾਅਦ ਸੋਨੀ ਨੂੰ ਰਾਜਿੰਦਰ ਰਾਜ ਨੇ ਪਲੈਨੇਟ ਰਿਕਾਰਡਸ' ਨਾਮ ਦੇ ਇੱਕ ਸੰਗੀਤ ਲੇਬਲ ਨਾਲ ਪੇਸ਼ ਕੀਤਾ ਗਿਆ, ਤੇ 2002 ਵਿੱਚ ਸੋਨੀ ਪਾਬਲਾ ਨੇ ਆਪਣੀ ਪਹਿਲੀ ਕੈਸੇਟ 'ਹੀਰੇ' ਰਿਲੀਜ਼ ਕੀਤੀ ਜੋ ਕਿ ਬਹੁਤ ਹਿੱਟ ਹੋਈ । ਇਸ ਕੈਸੇਟ ਨੇ ਸੋਨੀ ਪਾਬਲਾ ਨੂੰ ਪੰਜਾਬ ਦੇ ਹਰ ਘਰ ਵਿੱਚ ਪਹੁੰਚਾ ਦਿੱਤਾ ਹਰ ਥਾਂ ਤੇ ਇਸ ਕੈਸੇਟ ਦੇ ਗਾਣੇ ਵੱਜਦੇ ਸੁਣਾਈ ਦਿੱਤੇ । ਇਸ ਕੈਸੇਟ ਤੋਂ ਬਾਅਦ ਸੋਨੀ ਪਾਬਲਾ ਦੀ ਮੁਲਕਾਤ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਸੁਖਸ਼ਿੰਦਰ ਸ਼ਿੰਦਾ ਨਾਲ ਹੋਈ ।
ਜਿਸ ਤੋਂ ਬਾਅਦ ਕੈਸੇਟ 'ਗੱਲ ਦਿਲ ਦੀ' ਸੋਨੀ ਪਾਬਲਾ ਅਤੇ ਸੁਖਸ਼ਿੰਦਰ ਸ਼ਿੰਦਾ ਦੁਆਰਾ ਰਿਲੀਜ਼ ਕੀਤੀ ਗਈ । ਇਸ ਕੈਸੇਟ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਤਿਹਾਸ ਬਣਾ ਦਿਤਾ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਕਿਸੇ ਨੂੰ ਊਮੀਦ ਨਹੀਂ ਸੀ ਕਿ ਸੋਨੀ ਪਾਬਲਾ ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਵੇਗਾ ।14 ਅਕਤੂਬਰ, 2006 ਨੂੰ ਉਹ ਬਰੈਂਪਟਨ, ਓਨਟਾਰੀਓ, ਕੈਨੇਡਾ ਵਿਖੇ ਇੱਕ ਸ਼ੋਅ ਦੇ ਦੌਰਾਨ ਸੀ, ਸੋਨੀ ਪਾਬਲਾ ਨੂੰ ਚੱਲਦੇ ਸ਼ੌਅ ਵਿੱਚ ਘਬਰਾਹਟ ਹੋਈ ਤੇ ਉਹ ਪਾਣੀ ਦਾ ਗਲਾਸ ਲੈਣ ਲਈ ਸਟੇਜ ਤੋਂ ਹੇਠਾਂ ਆਇਆ, ਉਸ ਨੇ ਪਾਣੀ ਦਾ ਗਲਾਸ ਮੂੰਹ ਨੂੰ ਲਗਾਇਆ ਹੀ ਸੀ ਕਿ ਉਸ ਦੇ ਸਾਹ ਨਿਕਲ ਗਏ । ਉਹ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ।