ਅੱਜ ਇਨ੍ਹਾਂ ਹੀਰੋਇਨਾਂ ਦਾ ਹੈ ਪਹਿਲਾ ਕਰਵਾ ਚੌਥ,ਇੱਕ ਦੇ ਵਿਆਹ ਨੂੰ ਲੈ ਕੇ ਹੋਇਆ ਸੀ ਵਿਵਾਦ

ਕਰਵਾ ਚੌਥ ਦਾ ਤਿਉਹਾਰ ਅੱਜ ਵਿਆਹੁਤਾ ਔਰਤਾਂ ਬੜੀ ਹੀ ਧੂਮਧਾਮ ਨਾਲ ਮਨਾ ਰਹੀਆਂ ਹਨ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਅਜਿਹੀਆਂ ਵੀ ਹਨ ਜੋ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ ਮਨਾ ਰਹੀਆਂ ਹਨ । ਇਸ ਆਰਟੀਕਲ 'ਚ ਅਸੀ ਤੁਹਾਨੂੰ ਉਨ੍ਹਾਂ ਸੈਲੀਬ੍ਰੇਟੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ ।
ਹੋਰ ਵੇਖੋ:ਪ੍ਰਿੰਸ ਨਰੂਲਾ ਨੇ ਯੁਵਿਕਾ ਦਾ ਕਰਵਾ ਚੌਥ ਬਣਾਇਆ ਖਾਸ ,ਆਪਣੇ ਹੱਥ ਨਾਲ ਬਣਾ ਕੇ ਖੁਆਈ ਫੈਨੀ
ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਵੀ ਦਸੰਬਰ 2018 'ਚ ਵਿਆਹ ਦੇ ਬੰੰਧਨ 'ਚ ਬੱਝੇ ਸਨ ਇਸ ਵਾਰ ਪ੍ਰਿਯੰਕਾ ਵੀ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ ।
ਬੰਗਲਾ ਫ਼ਿਲਮ ਅਭਿਨੇਤਰੀ ਨੁਸਰਤ ਜਹਾਂ ਨੇ ਵੀ ਇਸੇ ਸਾਲ ਨਿਖਿਲ ਜੈਨ ਨਾਲ ਵਿਆਹ ਰਚਾਇਆ ਸੀ ਅਤੇ ਇਹ ਵਿਆਹ ਕਾਫੀ ਵਿਵਾਦਾਂ 'ਚ ਰਿਹਾ ਸੀ ।ਕਿਉਂਕਿ ਨੁਸਰਤ ਜਹਾਂ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ ।
ਇਸੇ ਸਾਲ ਚਾਰ ਜੁਲਾਈ ਨੂੰ ਪੂਜਾ ਬੱਤਰਾ ਨੇ ਨਵਾਬ ਸ਼ਾਹ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਲਈ ਉਹ ਵੀ ਇਸ ਵਾਰ ਵਰਤ ਰੱਖੇਗੀ ।
ਦੀਪਿਕਾ ਵੀ ਇਸ ਵਾਰ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖ ਰਹੀ ਹੈ ਉਨ੍ਹਾਂ ਨੇ ਨਵੰਬਰ 2018 'ਚ ਇਟਲੀ 'ਚ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਸੀ ।
ਇਸ ਤੋਂ ਇਲਾਵਾ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਧੀ ਅਤੇ ਨੂੰਹ ਦੋਵੇਂ ਕਰਵਾ ਚੌਥ ਦਾ ਵਰਤ ਰੱਖਣਗੀਆਂ ।