
ਸਰੀਰ ਦਾ ਭਾਰ ਵਧਣ ਕਾਰਨ ਅੱਜ ਹਰ ਕੋਈ ਪ੍ਰੇਸ਼ਾਨ ਹੈ । ਕਿਉਂਕਿ ਭਾਰ ਵਧਣ ਕਾਰਨ ਸਾਨੂੰ ਮੋਟਾਪੇ ਵਰਗੀ ਬਿਮਾਰੀ ਦਾ ਸ਼ਿਕਾਰ ਹੋਣਾ ਪੈਂਦਾ ਹੈ । ਜਿਸ ਕਾਰਨ ਹੋਰ ਵੀ ਕਈ ਬਿਮਾਰੀਆਂ ਦੀ ਲਪੇਟ ‘ਚ ਅਸੀਂ ਆ ਜਾਂਦੇ ਹਾਂ ।ਸਰੀਰ ਦੇ ਭਾਰ ਨੂੰ ਵਧਾਉਣ ਵਿੱਚ ਕੈਲੋਰੀ ਦੀ ਸਿੱਧੀ ਭੂਮਿਕਾ ਹੁੰਦੀ ਹੈ। ਦਰਅਸਲ, ਕੈਲੋਰੀ ਊਰਜਾ ਮਾਪਣ ਦੀ ਇੱਕ ਇਕਾਈ ਹੈ ਜੋ ਆਮ ਤੌਰ 'ਤੇ ਭੋਜਨ ਤੇ ਪੀਣ ਵਾਲੇ ਪਦਾਰਥਾਂ ਵਿੱਚ ਮੌਜੂਦ ਊਰਜਾ ਦੀ ਮਾਤਰਾ ਨੂੰ ਜਾਣਨ ਲਈ ਵਰਤੀ ਜਾਂਦੀ ਹੈ। ਜੋ ਲੋਕ ਡਾਈਟਿੰਗ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਹਰ ਰੋਜ਼ ਘੱਟ ਕੈਲੋਰੀ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ।
fat
ਔਸਤਨ ਕਿੰਨੀ ਕੈਲੋਰੀ ਦੀ ਲੋੜ ਹੁੰਦੀ ਹੈ
ਸਵਾਲਾਂ ਦੇ ਜਵਾਬ ਦੇ ਪਿੱਛੇ ਬਹੁਤ ਸਾਰੇ ਕਾਰਨ ਕੰਮ ਕਰਦੇ ਹਨ ਜਿਵੇਂ ਕਿ ਤੁਹਾਡੀ ਉਮਰ, ਕੱਦ, ਮੌਜੂਦਾ ਭਾਰ, ਮੈਟਾਬੋਲਿਕ ਹੈਲਥ। ਭਾਰ ਘਟਾਉਣ ਦੇ ਇੱਛੁਕ ਵਿਅਕਤੀ ਨੂੰ ਆਪਣੀ ਰੋਜ਼ ਦੀ ਖੁਰਾਕ ਵਿੱਚੋਂ 500 ਕੈਲੋਰੀ ਘੱਟ ਕਰਨ ਦੀ ਲੋੜ ਹੈ। ਇਸ ਤਰ੍ਹਾਂ ਇੱਕ ਹਫਤੇ ਵਿੱਚ ਇੱਕ ਪੌਂਡ ਭਾਰ ਘੱਟ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ : ਇਹਨਾਂ ਬਿਮਾਰੀਆਂ ਤੋਂ ਬਚਣ ਲਈ ਖਾਓ ਆੜੂ, ਕਈ ਰੋਗਾਂ ਨੂੰ ਰੱਖਦਾ ਹੈ ਦੂਰ
fat
26-50 ਸਾਲ ਤੱਕ ਦੀਆਂ ਔਰਤਾਂ ਨੂੰ
26-50 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਰੋਜ਼ਾਨਾ ਦੋ ਹਜ਼ਾਰ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਦਿਨ ਵਿੱਚ 1500 ਕੈਲੋਰੀ ਸੇਵਨ ਕਰਨ ਨਾਲ ਇੱਕ ਹਫ਼ਤੇ ਵਿੱਚ ਇੱਕ ਪੌਂਡ ਅਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। 20 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਪ੍ਰਤੀ ਦਿਨ 2200 ਕੈਲੋਰੀ ਦੀ ਲੋੜ ਹੁੰਦੀ ਹੈ ਤੇ 50 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਔਸਤਨ ਕੈਲੋਰੀ ਦੀ ਮਾਤਰਾ 1800 ਦੀ ਲੋੜ ਹੁੰਦੀ ਹੈ।
fat
ਕਸਰਤ ਕਰਨ ਵਾਲੀਆਂ ਮਹਿਲਾਵਾਂ ਨੂੰ ਕਿੰਨੀ ਕੈਲੋਰੀ ਦੀ ਜ਼ਰੂਰਤ
ਜਿਹੜੀਆਂ ਮਹਿਲਾਵਾਂ ਰੋਜ਼ਾਨਾ 3 ਮੀਲ ਤੁਰ ਜਾਂਦੀਆਂ ਹਨ ਉਨ੍ਹਾਂ ਨੂੰ ਸਧਾਰਣ ਮਹਿਲਾਵਾਂ ਨਾਲੋਂ 200 ਕੈਲੋਰੀ ਵੱਧ ਲੋੜ ਹੁੰਦੀ ਹੈ। ਦਿਨ ਵਿੱਚ 1700 ਕੈਲੋਰੀ ਦੀ ਵਰਤੋਂ ਕਰਨ ਵਾਲੀਆਂ ਮਹਿਲਾਵਾਂ ਇਕ ਹਫ਼ਤੇ ਵਿੱਚ ਇਕ ਪੌਂਡ ਭਾਰ ਘੱਟ ਸਕਦੀਆਂ ਹਨ।
26-45 ਸਾਲ ਦੇ ਵਿਚਕਾਰ ਮਰਦਾਂ ਨੂੰ ਕਿੰਨੀ ਕੈਲੋਰੀ ਦੀ ਜ਼ਰੂਰਤ ?
26 ਤੋਂ 45 ਸਾਲ ਦੇ ਵਿਚਕਾਰ ਪੁਰਸ਼ਾਂ ਨੂੰ ਦਿਨ ਵਿਚ 2600 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ, ਡਾਈਟਿੰਗ ਦੀ ਇੱਛਾ ਰੱਖਣ ਵਾਲੇ ਪੁਰਸ਼ ਰੋਜ਼ਾਨਾ 500 ਕੈਲੋਰੀ ਨੂੰ ਘਟਾ ਕੇ 2100 ਕਰ ਲੈਣ ਤਾਂ ਉਨ੍ਹਾਂ ਦਾ ਭਾਰ ਇੱਕ ਹਫ਼ਤੇ ਵਿੱਚ ਇੱਕ ਪੌਂਡ ਘੱਟ ਜਾਵੇਗਾ।