ਅਕਸਰ ਕਿਹਾ ਜਾਂਦਾ ਹੈ ਕਿ ਬਾਲੀਵੁੱਡ ਹਾਲੀਵੁੱਡ ਫ਼ਿਲਮਾਂ ਦੀ ਨਕਲ ਕਰਦਾ ਹੈ ਜਾਂ ਉਹਨਾਂ ਦੀ ਕਹਾਣੀ ਹਾਲੀਵੁੱਡ ਦੀਆਂ ਫ਼ਿਲਮਾਂ ਤੋਂ ਪ੍ਰੇਰਿਤ ਹੁੰਦੀ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਹਾਲੀਵੁੱਡ ਨੇ ਵੀ ਕਈ ਭਾਰਤੀ ਫ਼ਿਲਮਾਂ ਦੀ ਨਕਲ ਕੀਤੀ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹੀਆਂ ਹੀ ਕੁਝ ਹਾਲੀਵੁੱਡ ਫ਼ਿਲਮਾਂ ਬਾਰੇ ਦੱਸਾਂਗੇ । ਜਿਹੜੀਆਂ ਬਾਲੀਵੁੱਡ ਫ਼ਿਲਮਾਂ ਦੀ ਨਕਲ ਹੈ ।ਇਹਨਾਂ ਫ਼ਿਲਮਾਂ ਵਿੱਚ ਸਭ ਤੋਂ ਪਹਿਲੀ ਫ਼ਿਲਮ ਨੀਰਜ ਪਾਂਡੇ ਦੀ ਫ਼ਿਲਮ ‘A Wednesday’ ਆਉਂਦੀ ਹੈ । ਹਾਲੀਵੁੱਡ ਵਿੱਚ 2013 ਵਿੱਚ ਇਸ ਫ਼ਿਲਮ ਦੀ ਨਕਲ ਬਣਾਈ ਗਈ ਸੀ ‘A Common Man’ ।
ਹੋਰ ਪੜ੍ਹੋ :
ਹਰਭਜਨ ਮਾਨ ਨੇ ਪੁਰਾਣਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ
ਇਸੇ ਤਰ੍ਹਾਂ ਦੂਜੇ ਨੰਬਰ 'ਤੇ ਫ਼ਿਲਮ ਆਉਂਦੀ ਹੈ ‘Forty Shades of Blue’ , ਹਾਲੀਵੁੱਡ ਦੀ ਇਸ ਫ਼ਿਲਮ ਸੱਤਿਆਜੀਤ ਰੇ ਦੀ ਬੰਗਾਲੀ ਫ਼ਿਲਮ Charulata / "The Lonely Wife" ਦਾ ਇੰਗਲਿਸ਼ ਰੀਮੇਕ ਸੀ । ਇਸ ਫ਼ਿਲਮ ਨੂੰ ਬਨਾਉਣ ਵਾਲੇ ਪ੍ਰੋਡਕਸ਼ਨ ਹਾਊਸ ਨੇ ਆਫੀਸ਼ੀਅਲ ਤੌਰ ਤੇ ਐਲਾਨ ਵੀ ਕੀਤਾ ਸੀ ਕਿ ਇਹ ਬੰਗਲਾ ਫ਼ਿਲਮ "The Lonely Wife" ਦਾ ਰੀਮੇਕ ਹੈ ।
‘Divorce Invitation’ ਸਾਲ 2012 ਨੂੰ ਆਈ ਹਾਲੀਵੁੱਡ ਦੀ ਇਹ ਫ਼ਿਲਮ ਤੇਲਗੂ ਫ਼ਿਲਮ ‘Aahwanam’ ਦਾ ਇੰਗਲਿਸ਼ ਰੀਮੇਕ ਹੈ । 1997 ਵਿੱਚ ਆਈ ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇੱਕ ਪਤੀ ਆਪਣੀ ਪਤਨੀ ਨੂੰ ਪੈਸਿਆਂ ਲਈ ਤਲਾਕ ਦੇ ਦਿੰਦਾ ਹੈ । ਤੇਲਗੂ ਵਿੱਚ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ ਪਰ ਇੰਗਲਿਸ਼ ਵਿੱਚ ਇਹ ਫਲਾਪ ਹੋ ਗਈ ਸੀ ।
‘Kill Bill’ ਹਾਲੀਵੁੱਡ ਦੀ ਇਹ ਫ਼ਿਲਮ ਹੈ ਜਿਸ ਦੀ ਕਹਾਣੀ ਭਾਵੇਂ ਕਿਸੇ ਵੀ ਭਾਰਤੀ ਫ਼ਿਲਮ ਨਾਲ ਨਹੀਂ ਮਿਲਦੀ ਪਰ ਫ਼ਿਲਮ ਦੇ ਡਾਇਰੈਕਟਰ ਨੇ ਖੁਦ ਮੰਨਿਆ ਸੀ ਕਿ ‘Kill Bill’ ਵਿੱਚ ਦਿਖਾਏ ਗਏ ਐਨੀਮੇਟਿਡ ਸੀਨ ਤਮਿਲ ਫ਼ਿਲਮ ‘Abhay’ ਨੂੰ ਦੇਖਕੇ ਲਏ ਗਏ ਸਨ । ਇਸ ਫ਼ਿਲਮ ਵਿੱਚ ਕਮਲ ਹਸਨ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ ।
‘Fear’ ਹਾਲੀਵੁੱਡ ਦੀ ਇਹ ਫ਼ਿਲਮ 1996 ਵਿੱਚ ਆਈ ਸੀ । ਇਹ ਫ਼ਿਲਮ ਬਾਲੀਵੁੱਡ ਫ਼ਿਲਮ Darr ਦਾ ਰੀਮੇਕ ਸੀ। ਬਾਲੀਵੁੱਡ ਦੀ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਸਾਈਕੋ ਲਵਰ ਦਾ ਰੋਲ ਨਿਭਾਉਂਦੇ ਹਨ । ਇਸੇ ਤਰ੍ਹਾਂ ਹਾਲੀਵੁੱਡ ਦੀ ਫ਼ਿਲਮ ‘Fear’ ਦੇ ਬਹੁਤ ਸਾਰੇ ਸੀਨ ਡਰ ਫ਼ਿਲਮ ਦੀ ਨਕਲ ਹਨ ।
‘3 Idiots’ ਬਾਲੀਵੁੱਡ ਦੀ ਇਹ ਫ਼ਿਲਮ ਸਾਲ 2009 ਵਿੱਚ ਰਿਲੀਜ਼ ਹੋਈ ਸੀ । ਬਾਕਸ ਆਫ਼ਿਸ ਤੇ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ ।ਇਸੇ ਲਈ ਇੱਕ ਮੈਕਸੀਕਨ ਪ੍ਰੋਡਕਸ਼ਨ ਹਾਉਸ ਨੇ ਇਸ ਫ਼ਿਲਮ ਦੇ ਰਾਈਟ ਖਰੀਦ ਕੇ '3 Idiots' ਫ਼ਿਲਮ ਬਣਾਈ ਸੀ ।