
ਦੇਸ਼ ਭਰ ਵਿੱਚ ਸੁਹਾਗਣਾਂ ਨੇ 4 ਨਵੰਬਰ ਨੂੰ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਹੈ । ਇਸ ਵਾਰ ਬਾਲੀਵੁੱਡ ਵਿੱਚ ਵੀ ਕੁਝ ਹੀਰੋਇਨਾਂ ਅਜਿਹੀਆਂ ਹਨ ਜਿਹੜੀਆਂ ਪਹਿਲੀ ਵਾਰ ਆਪਣੇ ਪਤੀ ਲਈ ਵਰਤ ਰੱਖ ਰਹੀਆਂ ਹਨ । ਸਭ ਤੋਂ ਪਹਿਲਾ ਗੱਲ ਕਰਦੇ ਹਾਂ ਗਾਇਕਾ ਨੇਹਾ ਕੱਕੜ ਦੀ, ਜਿਨ੍ਹਾਂ ਨੇ 24 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚ ਰੋਹਨਪ੍ਰੀਤ ਨਾਲ ਵਿਆਹ ਕਰਵਾਇਆ ਹੈ । ਹੁਣ ਵਿਆਹ ਤੋਂ ਬਾਅਦ ਨੇਹਾ ਨੇ ਪਹਿਲੀ ਵਾਰ ਆਪਣੇ ਪਤੀ ਲਈ ਵਰਤ ਰੱਖਿਆ ਹੈ ।
ਹੋਰ ਪੜ੍ਹੋ :-
ਨਿੰਜਾ ਦੇ ਨਵੇਂ ਗੀਤ ‘DHOKHA’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਬਾਲੀਵੁੱਡ ਦੀਆਂ ਇਹ ਹੀਰੋਇਨਾਂ ਆਪਣੇ ਪਤੀਆਂ ਲਈ ਨਹੀਂ ਰੱਖਦੀਆਂ ਕਰਵਾ ਚੌਥ ਦਾ ਵਰਤ, ਇਹ ਹੈ ਵਜ੍ਹਾ
ਅਦਾਕਾਰਾ ਨੀਤੀ ਟੇਲਰ ਨੇ ਗੁੜਗਾਂਵ ਦੇ ਗੁਰਦੁਆਰਾ ਸਾਹਿਬ ਵਿੱਚ 13 ਅਗਸਤ ਨੂੰ ਆਪਣੇ ਬਚਪਨ ਦੇ ਦੋਸਤ ਪ੍ਰੀਕਸ਼ਿਤ ਬਾਬਾ ਨਾਲ ਵਿਆਹ ਕਰਵਾਇਆ ਸੀ । ਉਹਨਾਂ ਨੇ ਵੀ ਪਹਿਲੀ ਵਾਰ ਕਰਵੇ ਦਾ ਵਰਤ ਰੱਖਿਆ ਹੈ ।
ਸਾਊਥ ਦੇ ਸੂਪਰ ਸਟਾਰ ਰਾਣਾ ਦਗੂਬਾਤੀ ਦੇ ਨਾਲ ਮਿਹਿਕਾ ਬਜਾਜ ਨੇ 8 ਅਗਸਤ ਨੂੰ ਵਿਆਹ ਕਰਵਾਇਆ ਸੀ । ਦੋਹਾਂ ਦਾ ਵਿਆਹ ਕਾਫੀ ਯਾਦਗਾਰ ਰਿਹਾ ਸੀ । ਹੁਣ ਮਿਹਿਕਾ ਦਾ ਇਹ ਪਹਿਲਾ ਕਰਵਾ ਚੌਥ ਹੈ ।
ਇਸ ਤੋਂ ਇਲਾਵਾ ਕਾਜਲ ਅਗਰਵਾਲ, ਨਤਾਸ਼ਾ, ਪੂਜਾ ਬੈਨਰਜੀ, ਸੰਗੀਤਾ ਚੌਹਾਨ ਸਮੇਤ ਕਈ ਅਦਾਕਾਰਾਂ ਦਾ ਇਹ ਪਹਿਲਾਂ ਵਰਤ ਹੈ ।