Health Tips: ਦਿਲ ਦਾ ਦੌਰਾ ਪੈਣ 'ਤੇ ਫਸਟ ਏਡ ਦੇ ਇਹ 6 ਤਰੀਕੇ ਬਚਾ ਸਕਦੇ ਹਨ ਮਰੀਜ਼ ਦੀ ਜਾਨ

How to save patient in case of heart attack : ਅੱਜ ਵਿਸ਼ਵ ਭਰ ਵਿੱਚ ਵਰਲਡ ਹਾਰਟ ਡੇਅ ਮਨਾਇਆ ਜਾ ਰਿਹਾ ਹੈ। ਵਰਲਡ ਹਾਰਟ ਡੇਅ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦਿਲ ਦੀ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਅਤੇ ਦਿਲ ਦਾ ਦੌਰਾ ਪੈਣ ਦੀ ਸਮੱਸਿਆ ਤੋਂ ਬਚਾਅ ਲਈ ਜਾਗੂਰਕ ਕਰਨ ਲਈ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਦੱਸਾਂਗੇ ਕੀ ਜੇਕਰ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਜਾਵੇ ਤਾਂ ਉਸ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ।
image from World Heart Federation, website
ਸਾਡਾ ਦਿਲ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਣ ਅੰਗਾਂ ਵਿੱਚੋਂ ਇੱਕ ਹੈ। ਇਸ ਲਈ ਦਿਲ ਦੀ ਬਿਮਾਰੀ ਘਾਤਕ ਹੋ ਸਕਦੀ ਹੈ। ਦਿਲ ਦੇ ਮਰੀਜ਼ਾਂ ਨੂੰ ਸੰਕਰਮਣ ਦੇ ਪ੍ਰਤੀ ਕਮਜ਼ੋਰ ਹੋਣ ਲਈ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਸੀ। ਇਸ ਲਈ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਹੋਣ ਤੇ ਇਸ ਤੋਂ ਬਚਾਅ ਕਰਨ ਦੇ ਓਪਾਅ ਕਰਨਾ ਲਾਜ਼ਮੀ ਹੈ।
ਹਾਰਟ ਅਟੈਕ ਦੇ ਲੱਛਣ
ਹਾਰਟ ਅਟੈਕ ਦੇ ਕਾਰਨ ਛਾਤੀ ਵਿੱਚ ਭਾਰੀ ਦਰਦ ਹੁੰਦਾ ਹੈ, ਕਈ ਵਾਰ ਛਾਤੀ ਦਾ ਦਰਦ ਖੱਬੇ ਮੋਢੇ ਅਤੇ ਜਬਾੜੇ ਦੇ ਵਿਚਕਾਰ ਚੱਲਦਾ ਮਹਿਸੂਸ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪਿੱਠ ਦੇ ਮੱਧ ਵਿਚ ਰੀੜ੍ਹ ਦੀ ਹੱਡੀ 'ਤੇ ਵੀ ਗੰਭੀਰ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਅਚਾਨਕ ਅੱਖਾਂ ਦੇ ਸਾਹਮਣੇ ਹਨੇਰਾ ਆ ਜਾਂਦਾ ਹੈ ਅਤੇ ਵਿਅਕਤੀ ਬੇਹੋਸ਼ ਹੋ ਜਾਂਦਾ ਹੈ। ਜੇ ਉਹ ਵਿਅਕਤੀ ਤੁਰ ਰਿਹਾ ਹੈ ਜਾਂ ਖੜਾ ਹੈ ਉਹ ਤੁਰਦੇ ਸਮੇਂ ਡਿੱਗ ਸਕਦੇ ਹਨ। ਗੰਭੀਰ ਦਰਦ ਦੇ ਨਾਲ ਚਿਹਰੇ ਅਤੇ ਮੱਥੇ 'ਤੇ ਪਸੀਨਾ ਆ ਰਿਹਾ ਹੈ ਅਤੇ ਗਰਮੀ ਵੀ ਮਹਿਸੂਸ ਹੁੰਦੀ ਹੈ।
ਹਾਰਟ ਅਟੈਕ ਆਉਣ 'ਤੇ ਕਰੋ ਇਹ ਓਪਾਅ
ਜੇਕਰ ਕਿਸੇ ਵਿਅਕਤੀ ਨੂੰ ਹਾਰਟ ਅਟੈਕ ਜਾਂ ਦਿਲ ਦਾ ਦੌਰਾ ਪੈਂਦਾ ਹੈ ਉਸ ਸਮੇਂ ਸਭ ਤੋਂ ਪਹਿਲਾਂ ਮਰੀਜ਼ ਨੂੰ ਫਰਸਟ ਏਡ ਦੇਣੀ ਚਾਹੀਦੀ ਹੈ। ਸਹੀ ਸਮੇਂ 'ਤੇ ਦਿੱਤੀ ਗਈ ਫਰਸਟ ਏਡ ਮਰੀਜ਼ ਦੀ ਜਾਨ ਬਚਾ ਸਕਦੀ ਹੈ।
ਸਭ ਤੋਂ ਪਹਿਲਾਂ ਇੱਕ ਐਂਬੂਲੈਂਸ ਨੂੰ ਕਾਲ ਕਰੋ, ਰਾਸ਼ਟਰੀ ਐਮਰਜੈਂਸੀ ਨੰਬਰ 102 'ਤੇ ਕਾਲ ਕਰੋ ਜਾਂ ਆਪਣੇ ਸੂਬੇ ਦਾ ਐਮਰਜੈਂਸੀ ਐਂਬੂਲੈਂਸ ਸੇਵਾ ਨੰਬਰ ਲੱਭੋ ਅਤੇ ਇਸਨੂੰ ਫੋਨ ਵਿੱਚ ਸੇਵ ਕਰਕੇ ਰੱਖੋ।
ਮਰੀਜ਼ ਨੂੰ ਕੁਰਸੀ ਜਾਂ ਉੱਚੀ ਥਾਂ ਉੱਤੇ ਸਿੱਧੇ ਹੋ ਕੇ ਬੈਠਣ ਲਈ ਕਹੋ। ਜੇ ਕੁਝ ਨਹੀਂ ਹੈ ਤਾਂ ਜ਼ਮੀਨ 'ਤੇ ਬੈਠੋ।
ਜੇਕਰ ਮਰੀਜ਼ ਦੇ ਕੱਪੜੇ ਤੰਗ ਹਨ ਤਾਂ ਉਨ੍ਹਾਂ ਨੂੰ ਤੁਰੰਤ ਢਿੱਲੇ ਕਰੋ। ਕਮੀਜ਼ ਦੇ ਉਪਰਲੇ ਬਟਨ ਨੂੰ ਖੋਲੋ ਅਤੇ ਇਸ ਤੋਂ ਇਲਾਵਾ ਗਲੇ ਤੋਂ ਟਾਈ ਜਾਂ ਸਕਾਰਫ ਆਦਿ ਹਟਾ ਦਿਓ।
image from google
ਮਰੀਜ਼ ਨੂੰ ਜ਼ੋਰ -ਜ਼ੋਰ ਨਾਲ ਗਹਿਰੇ ਸਾਹ ਲੈਣ ਲਈ ਕਹੋ। ਮਰੀਜ਼ ਡੂੰਘੀ ਅਤੇ ਤੇਜ਼ੀ ਨਾਲ ਸਾਹ ਲੈਂਦਾ ਹੈ, ਤਾਂ ਇਸ ਨਾਲ ਫੇਫੜਿਆਂ ਨੂੰ ਜਲਦੀ ਆਕਸੀਜ਼ਨ ਮਿਲਦੀ ਹੈ।
300 ਮਿਲੀਗ੍ਰਾਮ ਦੀ ਐਸਪਰੀਨ ਦੀ ਗੋਲੀ ਨੂੰ ਤੁਰੰਤ ਚਬਾਓ, ਜੇ ਕਿਸੇ ਵਿਅਕਤੀ ਨੂੰ ਪਹਿਲਾਂ ਦਿਲ ਦਾ ਦੌਰਾ ਪੈ ਗਿਆ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ ਤਾਂ ਉਸ ਨੂੰ ਲਾਜ਼ਮੀ ਤੌਰ 'ਤੇ 2-3 ਐਸਪਰੀਨ ਦੀਆਂ ਗੋਲੀਆਂ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹਨ।
ਅਜਿਹਾ ਕਰਨ ਨਾਲਤੁਹਾਡੇ ਕੋਲ ਐਂਬੂਲੈਂਸ ਆਉਣ ਅਤੇ ਹਸਪਤਾਲ ਪਹੁੰਚਣ ਤਕ ਕਾਫ਼ੀ ਸਮਾਂ ਹੋਵੇਗਾ। ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰ ਦੇਖਭਾਲ ਅਤੇ ਜਾਂਚ ਕਰਵਾਉਣਾ ਜ਼ਰੂਰੀ ਹੈ।
ਕਿੰਝ ਕਰੀਏ ਦਿਲ ਦੀ ਬਿਮਾਰੀਆਂ ਤੋਂ ਬਚਾਅ
ਜੀਵਨ ਸ਼ੈਲੀ ਵਿੱਚ ਬਦਲਾਅ ਕਰੋ ਅਤੇ ਇੱਕ ਸਿਹਤਮੰਦ ਰੁਟੀਨ ਅਪਣਾਓ।
ਸੰਤੁਲਤ ਅਤੇ ਸਮੇਂ ਸਿਰ ਭੋਜਨ ਲਓ। ਬਹੁਤ ਜ਼ਿਆਦਾ ਤੇਲ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ। ਬੇਹਦ ਜ਼ਿਆਦਾ ਵਸਾ ਵਾਲਾ ਖਾਣਾ ਖਾਣ ਨਾਲ ਸਰੀਰ ਵਿੱਚ ਕੋਲੇਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ। ਕੋਲੈਸਟ੍ਰੋਲ ਖ਼ੁਦ ਦਿਲ ਦੀਆਂ ਨਾੜੀਆਂ ਵਿੱਚ ਜਮਾ ਹੁੰਦਾ ਹੈ ਤੇ ਬਲੌਕੇਜ਼ ਕਰਦਾ ਹੈ।
ਸ਼ਾਮ 6 ਜਾਂ 7 ਤੋਂ ਬਾਅਦ ਕੁੱਝ ਨਾਂ ਖਾਣ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ ਸਵੇਰੇ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਭੋਜਨ ਲਓ।
image from World Heart Federation, website
ਦਿਲ ਨੂੰ ਸਿਹਤਮੰਦ ਰੱਖਣ ਲਈ ਫਲਾਂ ਦਾ ਸੇਵਨ ਲਾਭਦਾਇਕ ਹੁੰਦਾ ਹੈ।ਕਸਰਤ ਦਾ ਵੀ ਖ਼ਾਸ ਧਿਆਨ ਰੱਖੋ।
ਦਿਲ ਦੀ ਚੰਗੀ ਸਿਹਤ ਲਈ ਕਾਰਡੀਓ ਕਸਰਤ ਨੂੰ ਬਿਹਤਰ ਮੰਨਿਆ ਜਾਂਦਾ ਹੈ। ਰੋਜ਼ਾਨਾ ਘੱਟੋ ਘੱਟ 40 ਮਿੰਟ ਦੀ ਤੇਜ਼ ਸੈਰ ਕਰੋ। ਇਸ ਤੋਂ ਇਲਾਵਾ, ਤੈਰਾਕੀ, ਰੱਸੀ ਟੱਪਣਾ, ਦੌੜਨਾ ਅਤੇ ਸਾਈਕਲ ਚਲਾਉਣਾ ਵਰਗੀਆਂ ਕਸਰਤਾਂ ਵੀ ਲਾਭਦਾਇਕ ਹਨ।