ਸੁਰਾਂ ਦਾ ਤਾਜ ਸੱਜ ਸਕਦਾ ਹੈ ਤੁਹਾਡੇ ਸਿਰ ‘ਤੇ, ਮੌਕਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-11 ਜਿੱਤਣ ਦਾ, ਤਾਂ ਅੱਜ ਹੀ ਭੇਜੋ ਆਪਣੀ ਐਂਟਰੀ
ਵਾਇਸ ਆਫ਼ ਪੰਜਾਬ ਅਜਿਹਾ ਪਲੇਟਫਾਰਮ ਹੈ ਜੋ ਕਿ 10 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਾਮੀ ਗਾਇਕ ਦੇ ਰਿਹਾ ਹੈ । ਇਹ ਮੰਚ ਹੁਨਰ ਰੱਖਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੇ ਸੰਗੀਤ ਜਗਤ ‘ਚ ਨਾਂਅ ਬਨਾਉਣ ਲਈ ਹੱਲਾਸ਼ੇਰੀ ਦਿੰਦਾ ਹੈ । ਵਾਇਸ ਆਫ਼ ਪੰਜਾਬ ‘ਚੋਂ ਨਿਕਲੇ ਕਈ ਪ੍ਰਤੀਭਾਗੀ ਅੱਜ ਬਾਲੀਵੁੱਡ ਤੇ ਪਾਲੀਵੁੱਡ ‘ਚ ਨਾਂਅ ਚਮਕਾ ਰਹੇ ਹਨ ।
ਹੋਰ ਪੜ੍ਹੋ : ਜੱਸੀ ਗਿੱਲ ਤੇ ਰੋਜਸ ਕੌਰ ਗਿੱਲ ਦਾ ਇਹ ਅੰਦਾਜ਼ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਕੁਝ ਹੀ ਸਮੇਂ ‘ਚ ਆਏ ਲੱਖਾਂ ਹੀ ਲਾਈਕਸ
ਇੱਕ ਵਾਰ ਫਿਰ ਤੋਂ ਸੀਜ਼ਨ 11 ਦੇ ਨਾਲ ਵਾਇਸ ਆਫ਼ ਪੰਜਾਬ ਨਵੇਂ ਢੰਗ ਨਾਲ ਆਇਆ ਹੈ । ਇਸ ਲਈ ਜੇ ਤੁਹਾਡੇ ‘ਚ ਵੀ ਗਾਇਕੀ ਦਾ ਹੁਨਰ ਤੇ ਤੁਸੀਂ ਪਾਉਣਾ ਚਾਹੁੰਦੇ ਹੋ ਗਾਇਕੀ ਦੇ ਖੇਤਰ ਚੰਗਾ ਮੁਕਾਮ ਤਾਂ ਅੱਜ ਹੀ ਭੇਜੋ ਆਪਣੀ ਐਂਟਰੀ ਆਨਲਾਈਨ ।
ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।
ਮੋਬਾਇਲ ‘ਤੇ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ । ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।
View this post on Instagram