ਗਰਮੀਆਂ ‘ਚ ਖੁਦ ਨੂੰ ਤਰੋ ਤਾਜ਼ਾ ਅਤੇ ਗਰਮੀ ਤੋਂ ਬਚਾਉਣ ਲਈ ਅਸੀਂ ਕਈ ਉਪਾਅ ਕਰਦੇ ਹਾਂ ।ਠੰਢੀਆਂ ਖਾਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਸਰੀਰ ‘ਚ ਪਾਣੀ ਦੀ ਘਾਟ ਨਾ ਰਹੇ । ਉਨ੍ਹਾਂ ਵਿੱਚੋਂ ਹੀ ਇੱਕ ਹੈ ਲੱਸੀ, ਜਿਸ ਦਾ ਸੇਵਨ ਕਰਨ ਦੇ ਨਾਲ ਨਾ ਸਿਰਫ ਸਾਨੂੰ ਤਰੋ ਤਾਜ਼ਾ ਕਰਦੀ ਹੈ ਬਲਕਿ ਇਸ ਦੇ ਕਈ ਫਾਇਦੇ ਵੀ ਹਨ । ਅੱਜ ਅਸੀਂਤੁਹਾਨੂੰ ਗਰਮੀਆਂ ‘ਚ ਲੱਸੀ ਪੀਣ ਦੇ ਫਾਇਦੇ ਬਾਰੇ ਦੱਸਾਂਗੇ ।
ਹੋਰ ਪੜ੍ਹੋ : ਰਾਖੀ ਸਾਵੰਤ ਨੇ ਦੁਕਾਨਦਾਰ ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ਕਿਸੇ ਦੇ ਬਾਪ ਦੀ ਨਹੀਂ ਸੜਕ
ਇਸ ‘ਚ ਵਿਟਾਮਿਨ ਏ, ਬੀ, ਸੀ ਅਤੇ ਈ ਹੁੰਦਾ ਹੈ । ਜੋ ਗਰਮੀਆਂ ਦੇ ਮੌਸਮ ‘ਚ ਤੁਹਾਨੂੰ ਹੈਲਦੀ ਰੱਖਣ ‘ਚ ਮਦਦ ਕਰਦਾ ਹੈ । ਲੱਸੀ ਪੀਣ ਦੇ ਨਾਲ ਜਿੱਥੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ । ਉੱਥੇ ਹੀ ਇਸ ਦਾ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਵਜ਼ਨ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ ।
ਇਸ ਤੋਂ ਇਲਾਵਾ ਇਹ ਪਾਚਨ ਪ੍ਰਕ੍ਰਿਆ ਨੂੰ ਵੀ ਸਹੀ ਰੱਖਦੀ ਹੈ। ਲੱਸੀ ‘ਚ ਕੈਲੋਰੀ ਅਤੇ ਫੈਟ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ, ਗਰਮੀਆਂ ‘ਚ ਇਸ ਦਾ ਸੇਵਨ ਫੈਟ ਬਰਨਰ ਦਾ ਕੰਮ ਕਰਦਾ ਹੈ । ਲੱਸੀ ਨੂੰ ਤੁਸੀਂ ਮਿੱਠੀ, ਨਮਕੀਨ ਜਾਂ ਫਿਰ ਮਸਾਲੇਦਾਰ ਵੀ ਬਣਾ ਸਕਦੇ ਹੋ ।