ਇਸ ਸਰਦਾਰ ਨੌਜਵਾਨ ਦੀ ਵੀਡੀਓ ਛੂਹ ਰਹੀ ਹੈ ਹਰ ਇੱਕ ਦੇ ਦਿਲ ਨੂੰ, 23 ਹਜ਼ਾਰ ਫੁੱਟ ਦੀ ਉੱਚਾਈ 'ਤੇ ਮੁੰਡੇ ਨੇ ਸਜਾਈ ਦਸਤਾਰ !

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਸੁਰਖੀਆਂ ‘ਚ ਬਣ ਜਾਂਦੀ ਹੈ। ਕੁਝ ਵੀਡੀਓ ਤਾਂ ਹੈਰਾਨ ਕਰ ਦਿੰਦੀਆਂ ਨੇ ਤੇ ਕੁਝ ਦਿਲ ਨੂੰ ਛੂਹ ਜਾਂਦੀਆਂ ਨੇ। ਅਜਿਹੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕਿ ਇਸ ਨੌਜਵਾਨ ਗੱਭਰੂ ਉੱਤੇ ਮਾਣ ਹੋ ਰਿਹਾ ਹੈ। ਇਸ ਪੰਜਾਬੀ ਗੱਭਰੂ (Punjabi Sardar Boy) ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ। ਜਿਸ ਕਰਕੇ ਇਹ ਵੀਡੀਓ ਵੱਖ-ਵੱਖ ਪੇਜ਼ਾਂ ਉੱਤੇ ਜੰਮ ਕੇ ਸ਼ੇਅਰ ਹੋ ਰਹੀ ਹੈ।
ਜੀ ਹਾਂ ਇਹ ਸਰਦਾਰ ਨੌਜਵਾਨ ਨੇ ਆਪਣੇ ਕਾਰਨਾਮੇ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗੱਭਰੂ ਨੇ 23219 ਫੁੱਟ ਲੱਦਾਖ (Ladakh) ਦੇ ਪਹਾੜ ਕੁਨ ਦੀ ਚੋਟੀ ਦੇ ਸਿਖਰ ‘ਤੇ ਜਾ ਕੇ ਪੱਗ (Turban)ਸਜਾਈ ।
ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਚੋਟੀ ਤੇ ਇਹ ਗੱਭਰੂ ਬੈਠ ਕੇ ਪੱਗ ਬੰਨ ਰਿਹਾ ਹੈ ਉੱਥੇ ਹੱਡਾਂ ਨੂੰ ਜੰਮਾ ਦੇਣ ਵਾਲੀ ਠੰਡ ਹੈ। ਪਰ ਆਪਣੇ ਦ੍ਰਿੜ ਇਰਾਦੇ ਕਰਕੇ ਇਸ ਨੌਜਵਾਨ ਇਹ ਕੰਮ ਕਰਕੇ ਦਿਖਾਇਆ ਹੈ। ਹਰ ਕੋਈ ਇਸ ਗੱਭਰੂ ਦੀ ਤਾਰੀਫ ਕਰੇ ਬਿਨਾਂ ਨਹੀਂ ਰਹਿ ਪਾ ਰਿਹਾ ਹੈ। ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ।
View this post on Instagram