ਸਕੂਲੀ ਬੱਚੀਆਂ ਦੇ ਡਾਂਸ ਦਾ ਵੀਡੀਓ ਹੋ ਰਿਹਾ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

By  Shaminder September 13th 2022 01:01 PM

ਸੋਸ਼ਲ ਮੀਡੀਆ ‘ਤੇ ਸਕੂਲੀ ਬੱਚੀਆਂ (School Girls) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਇਹ ਸਕੂਲੀ ਬੱਚੀਆਂ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁੜੀਆਂ ਹਿਮਾਚਲੀ ਗੀਤ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

School Girls dance Image Source : FB

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਤਰਸੇਮ ਜੱਸੜ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੀਆਂ ਬਹੁਤ ਹੀ ਖੂਬਸੂਰਤੀ ਦੇ ਨਾਲ ਡਾਂਸ ਕਰ ਰਹੀਆਂ ਹਨ । ਉਨ੍ਹਾਂ ਦੇ ਸਟੈਪਸ ਵੇਖ ਕੇ ਚੰਗੇ ਚੰਗੇ ਡਾਂਸਰਾਂ ਦੇ ਵੀ ਪਸੀਨੇ ਛੁੱਟ ਜਾਂਦੇ ਹਨ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਕਿ ਸੁਰਖੀਆਂ ਬਣ ਜਾਂਦਾ ਹੈ ।

School Girls dance, Image Source : FB

ਹੋਰ ਪੜ੍ਹੋ : ਟਿਕਟੌਕ ਸਟਾਰ ਕਿਲੀ ਪੌਲ ਨੇ ਹੁਣ ਇਸ ਪੰਜਾਬੀ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਸੋਸ਼ਲ ਮੀਡੀਆ ਅੱਜ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਲੋਕ ਪਲਾਂ ‘ਚ ਹੀ ਆਪਣੀ ਗੱਲ ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ ‘ਚ ਪਹੁੰਚਾ ਸਕਦੇ ਹਨ । ਸੋਸ਼ਲ ਮੀਡੀਆ ਨੇ ਕਈ ਸਟਾਰ ਵੀ ਇੰਡਸਟਰੀ ਨੂੰ ਦਿੱਤੇ ਹਨ । ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।

School Girls dance, Image Source : FB

ਜਿਸ ਨੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਤੋਂ ਇਲਾਵਾ ਰਾਨੂੰ ਨਾਂਅ ਦੀ ਇੱਕ ਭਿਖਾਰੀ ਦਾ ਵੀ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਉਸ ਨੂੰ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ ‘ਚ ਕੰਮ ਕਰਨ ਦਾ ਵੀ ਮੌਕਾ ਮਿਲਿਆ ਸੀ ।

 

Related Post