ਵੈਲੇਂਨਟਾਈਨ ਵੀਕ (Valentine Week)ਚੱਲ ਰਿਹਾ ਹੈ । ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਕਈ ਲਵ ਸਟੋਰੀਜ਼ ਚੱਲ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਵੈਲੇਂਨਟਾਈਨ ਵੀਕ ਦੇ ਮੌਕੇ ‘ਤੇ ਪੂਰੀ ਦੁਨੀਆ ‘ਚ ਮਸ਼ਹੂਰ ਇੱਕ ਲਵ ਸਟੋਰੀ ਦੇ ਬਾਰੇ ਦੱਸਣ ਜਾ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਮਿਰਜ਼ਾ ਸਾਹਿਬਾ (Mirza Sahiba)ਦੇ ਬਾਰੇ । ਮਿਰਜ਼ਾ ਆਪਣੇ ਮਾਮੇ ਖੀਵੇ ਖ਼ਾਨ ਦੇ ਘਰ ਰਹਿੰਦਾ ਸੀ ਅਤੇ ਖੀਵੇ ਦੇ ਘਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ।ਉਹ ਝੰਗ ਸਿਆਲ ਦਾ ਚੌਧਰੀ ਸੀ। ਖੀਵੇ ਦੀ ਸਭ ਤੋਂ ਛੋਟੀ ਧੀ ਸਾਹਿਬਾ ਮਿਰਜ਼ੇ ਦੇ ਹਾਣ ਦੀ ਸੀ ।
Image Source : Youtube
ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ‘ਕ੍ਰੋਮ ਟਾਕੀਜ਼’ ਸ਼ੋਅ ‘ਚ ਡਿਜੀਟਲ ਦੇ ਭਵਿੱਖ ਬਾਰੇ ਕੀਤੀ ਖ਼ਾਸ ਗੱਲਬਾਤ, ਵੇਖੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ
ਬਚਪਨ ਤੋਂ ਹੀ ਦੋਵਾਂ ਦਰਮਿਆਨ ਗੂੜ੍ਹਾ ਪਿਆਰ ਸੀ ।ਦੋਵੇਂ ਇੱਕਠੇ ਖਾਂਦੇ, ਪੜ੍ਹਦੇ ਅਤੇ ਖੇਡਦੇ ਹੁੰਦੇ ਸਨ। ਬਾਲ ਉਮਰ ‘ਚ ਦੋਵਾਂ ਦਾ ਇਹ ਪਿਆਰ ਜਵਾਨੀ ‘ਚ ਵੀ ਬਰਕਰਾਰ ਰਿਹਾ ਅਤੇ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਮੁਹੱਬਤ ਹੋ ਗਈ । ਸਾਹਿਬਾ ਜਵਾਨ ਹੋਈ ਤਾਂ ਅੰਤਾਂ ਦਾ ਸੁਹੱਪਣ ਵੇਖ ਕੇ ਮਿਰਜ਼ਾ ਤਾਂ ਉਸ ਦਾ ਦੀਵਾਨਾ ਹੋ ਗਿਆ ਸੀ । ਦੋਵੇਂ ਇੱਕ ਦੂਜੇ ਦੇ ਪਿਆਰ ‘ਚ ਗੁੰਮ ਜਿਹੇ ਹੋ ਗਏ ਸਨ ।
Image Source : Youtube
ਹੋਰ ਪੜ੍ਹੋ : ਵੈਲੇਂਨਟਾਈਨ ਵੀਕ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਰੋਮਾਂਸ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਪਰ ਸਮਾਜ ਦੇ ਕੁਝ ਲੋਕਾਂ ਨੂੰ ਉਨ੍ਹਾਂ ਦੋਵਾਂ ਦਾ ਪਿਆਰ ਪਸੰਦ ਨਾ ਆਇਆ । ਦੋਵਾਂ ਦੇ ਪਿਆਰ ਦੇ ਚਰਚੇ ਹੋਣ ਲੱਗ ਪਏ ।ਇੱਕ ਦਿਨ ਦੋਵੇਂ ਜਦੋਂ ਜੰਡ ਦੇ ਰੁੱਖ ਹੇਠਾਂ ਇੱਕ ਦੂਜੇ ਦੇ ਨਾਲ ਵਸਲ ਕਰ ਰਹੇ ਸਨ ਤਾਂ ਇਸ ਦੀ ਖ਼ਬਰ ਸਾਹਿਬਾ ਦੇ ਭਰਵਾਂ ਨੂੰ ਲੱਗ ਗਈ ਅਤੇ ਮਿਰਜ਼ਾ ਜੋ ਕਿ ਆਪਣੇ ਤੀਰ ਕਮਾਨ ਦੇ ਨਾਲ ਲੈਸ ਸੀ ।
Image Source : Youtube
ਪਰ ਜਦੋਂ ਘੋੜੇ ਦੀਆਂ ਟਾਪਾਂ ਦੀ ਆਵਾਜ਼ ਉਸ ਨੇਸ ਸੁਣੀ ਤਾਂ ਉਸ ਨੇ ਮਿਰਜ਼ੇ ਦੇ ਸਾਰੇ ਤੀਰ ਜੰਡ ਦੇ ਰੁੱਖ ‘ਤੇ ਲੁਕਾ ਦਿੱਤੇ । ਜਿਸ ਤੋਂ ਬਾਅਦ ਮਿਰਜ਼ਾ ਨਿਹੱਥਾ ਹੋ ਗਿਆ ਅਤੇ ਸਾਹਿਬਾ ਦੇ ਭਰਾਵਾਂ ਨੇ ਮਿਰਜ਼ੇ ਨੂੰ ਮਾਰ ਮੁਕਾਇਆ ਸੀ । ਜਿਸ ਜੰਡ ਦੇ ਰੁੱਖ ਹੇਠਾਂ ਮਿਰਜ਼ੇ ਨੂੰ ਵੱਢਿਆ ਗਿਆ ਸੀ । ਉਹ ਜੰਡ ਦਾ ਰੁੱਖ ਪਾਕਿਸਤਾਨ ‘ਚ ਅੱਜ ਵੀ ਮੌਜੂਦ ਹੈ ਅਤੇ ਮਿਰਜ਼ੇ ਦੀ ਮਜ਼ਾਰ ਵੀ ਇਸ ਜਗ੍ਹਾ ‘ਤੇ ਬਣਾਈ ਗਈ ਹੈ ।