ਨੀਰੂ ਬਾਜਵਾ ਦੀ ਫ਼ਿਲਮ ‘ਲੌਂਗ ਲਾਚੀ-2’ ਦਾ ਟੀਜ਼ਰ ਜਾਰੀ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਨੀਰੂ ਬਾਜਵਾ (Neeru Bajwa) ਦੀ ਫ਼ਿਲਮ ‘ਲੌਂਗ ਲਾਚੀ-2’ (Laung Laachi-2) ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਟੀਜ਼ਰ ‘ਚ ਅੰਬਰਦੀਪ ਅਤੇ ਨੀਰੂ ਬਾਜਵਾ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ । ਇਸ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਅੰਬਰਦੀਪ ਅਤੇ ਨੀਰੂ ਬਾਜਵਾ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਪਰ ਇਸੇ ਦੌਰਾਨ ਦੋਨਾਂ ਦੀ ਜ਼ਿੰਦਗੀ ‘ਚ ਤੀਜੇ ਦੀ ਐਂਟਰੀ ਹੋ ਜਾਂਦੀ ਹੈ ।ਯਾਨੀ ਕਿ ਦੋਨਾਂ ਦੇ ਦਰਮਿਆਨ ਐਮੀ ਵਿਰਕ ਆ ਜਾਂਦੇ ਹਨ ਅਤੇ ਫਿਰ ਅੰਬਰਦੀਪ ਦਾ ਉਦਾਸ ਅਤੇ ਮੁਰਝਾਇਆ ਹੋਇਆ ਚਿਹਰਾ ਨਜ਼ਰ ਆਉਂਦਾ ਹੈ ।
Image Source: Twitter
ਹੋਰ ਪੜ੍ਹੋ : ਨੀਰੂ ਬਾਜਵਾ ਦੀ ਰੀਸ ਦੇ ਨਾਲ ਪਤੀ ਵੀ ਨੇਲਪਾਲਿਸ਼ ਲਗਵਾਉਂਦਾ ਆਇਆ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਇਸ ਫ਼ਿਲਮ ਦੇ ਸੀਕਵੇਲ ‘ਚ ਕੀ ਕੁਝ ਖ਼ਾਸ ਹੋਵੇਗਾ ਇਹ ਪਤਾ ਲੱਗੇਗਾ 19 ਅਗਸਤ ਨੂੰ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਬਰਦੀਪ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ।
ਹੋਰ ਪੜ੍ਹੋ : ਅੰਬਰਦੀਪ ਤੇ ਰਿਦਮ ਬੁਆਏਜ਼ ਲੈ ਕੇ ਆ ਰਹੇ ਨੇ ਪੰਜਾਬੀ ਫ਼ਿਲਮ ‘ਉੱਚਾ ਬੁਰਜ ਲਾਹੌਰ ਦਾ’
ਫ਼ਿਲਮ ‘ਚ ਅੰਬਰਦੀਪ ਸਿੰਘ, ਨੀਰੂ ਬਾਜਵਾ, ਐਮੀ ਵਿਰਕ ਤੋਂ ਇਲਾਵਾ ਅਮਰ ਨੂਰੀ, ਜਸਵਿੰਦਰ ਭੱਲਾ, ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। ਦੱਸ ਦਈਏ ਫ਼ਿਲਮ ਲੌਂਗ ਲਾਚੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਸੀਕਵੇਲ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।
ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਹ 19 ਅਗਸਤ 2022 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲੀ ਸੀ ।
View this post on Instagram