ਕਿਸਾਨਾਂ ਦੇ ਧਰਨੇ ‘ਚ ਬਜ਼ੁਰਗ ਬੀਬੀਆਂ ਦਾ ਜਜ਼ਬਾ ਵੇਖਣ ਲਾਇਕ, ਬਜ਼ੁਰਗ ਬੀਬੀਆਂ ਦੀ ਸੇਵਾ ‘ਚ ਜੁਟੇ ਖਾਲਸਾ ਏਡ ਦੇ ਵਲੰਟੀਅਰ

ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ । ਇਨ੍ਹਾਂ ਧਰਨਿਆਂ ‘ਚ ਬਜ਼ੁਰਗ ਬੀਬੀਆਂ ਦਾ ਜਜ਼ਬਾ ਵੀ ਵੇਖਣ ਲਾਇਕ ਹੈ । ਇਹ ਬਜ਼ੁਰਗ ਬੀਬੀਆਂ ਵੀ ਲਗਾਤਾਰ ਧਰਨਾ ਦੇ ਰਹੀਆਂ ਹਨ । ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਧਰਨੇ ਚੱਲ ਰਹੇ ਹਨ ਅਤੇ ਇਨ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੇਵਾ ‘ਚ ਖਾਲਸਾ ਏਡ ਦੇ ਵਲੰਟੀਅਰ ਵੀ ਤਨ ਮਨ ਦੇ ਨਾਲ ਲੰਗਰ ਦੀ ਸੇਵਾ ‘ਚ ਜੁਟੇ ਹੋਏ ਹਨ ।
khalsa aid
ਖਾਲਸਾ ਏਡ ਵੱਲੋਂ ਪੰਜਾਬ ‘ਚ ਧਰਨੇ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਬਜ਼ੁਰਗ ਬੀਬੀਆਂ ਧਰਨੇ ‘ਤੇ ਬੈਠੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਅਤੇ ਉਨ੍ਹਾਂ ਦੇ ਧਰਨੇ ਵਾਲੀ ਜਗ੍ਹਾ ‘ਤੇ ਖਾਲਸਾ ਏਡ ਦੇ ਵਲੰਟੀਅਰ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਕਰ ਰਹੇ ਹਨ ।
ਹੋਰ ਪੜ੍ਹੋ : ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਸੀਈਓ ਰਵੀ ਸਿੰਘ ਨੇ ਕੋਰੋਨਾ ਵਾਇਰਸ ਨੂੰ ਹਰਾਇਆ
khalsa aid
ਖਾਲਸਾ ਏਡ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ । ਦੱਸ ਦਈਏ ਕਿ ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਦੁਨੀਆ ਭਰ ‘ਚ ਆਪਣੀ ਸੇਵਾ ਲਈ ਜਾਣੀ ਜਾਂਦੀ ਹੈ ।
farmers-protest
ਬਿਪਤਾ ਦੀ ਕੋਈ ਘੜੀ ਹੋਵੇ ਤਾਂ ਸੰਸਥਾ ਦੇ ਵਲੰਟੀਅਰ ਸਭ ਤੋਂ ਪਹਿਲਾਂ ਸੇਵਾ ਲਈ ਮੌਜੂਦ ਹੁੰਦੇ ਹਨ ।
View this post on Instagram