ਬੰਗਲਾਦੇਸ਼ ‘ਚ ਸਭ ਤੋਂ ਛੋਟੀ ਗਾਂ ਪੈਦਾ ਹੋਈ ਹੈ ਜੋ ਬੌਣੀ ਗਾਂ ਹੈ । ਇਸ ਦਾ ਨਾਂਅ ਰਾਣੀ ਰੱਖਿਆ ਗਿਆ ਹੈ। ਲੋਕ ਇਸ ਗਾਂ ਨੂੰ ਦੂਰ ਦੂਰਾਡਿਓਂ ਵੇਖਣ ਲਈ ਪਹੁੰਚ ਰਹੇ ਹਨ । ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਜ਼ਦੀਕ ਇੱਕ ਫਾਰਮ ‘ਚ 23 ਮਹੀਨਿਆਂ ਦੀ ਗਾਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਇਸ ਗਾਂ ਦੀ ਮੂੰਹ ਤੋਂ ਲੈ ਕੇ ਪੂਛ ਤੱਕ ਦੀ ਲੰਬਾਈ ਮਹਿਜ਼ 26 ਇੰਚ ਹੈ ।
ਹੋਰ ਪੜ੍ਹੋ : ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ‘ਤੁਣਕਾ-ਤੁਣਕਾ’ 16 ਜੁਲਾਈ ਨੂੰ ਨਹੀਂ ਹੋਵੇਗੀ ਰਿਲੀਜ਼
23 ਮਹੀਨਿਆਂ ਦੀ ਗਾਂ ਹੋਣ ਦੇ ਬਾਅਦ ਵੀ ਰਾਣੀ ਦਾ ਭਾਰ ਸਿਰਫ 26 ਕਿਲੋਗ੍ਰਾਮ ਹੈ। ਇਸ ਦੇ ਮਾਲਕ ਨੇ ਕਿਹਾ ਕਿ ਰਾਣੀ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਸਭ ਤੋਂ ਛੋਟੀ ਗਾਂ ਤੋਂ ਚਾਰ ਇੰਚ ਛੋਟੀ ਹੈ। ਹਾਲਾਂਕਿ, ਹੁਣ ਤੱਕ ਗਿੰਨੀਜ਼ ਵਰਲਡ ਰਿਕਾਰਡ ਨੇ ਰਾਣੀ ਨੂੰ ਸਭ ਤੋਂ ਛੋਟੀ ਗਾਂ ਨਹੀਂ ਮੰਨਿਆ ਬੰਗਲਾਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਖ਼ਤਰੇ ਅਤੇ ਮ੍ਰਿਤਕਾਂ ਦੀ ਗਿਣਤੀ ਦੇ ਮੱਦੇਨਜ਼ਰ ਸਰਕਾਰ ਨੇ ਲੌਕਡਾਊਨ ਲਾਗੂ ਕੀਤਾ ਹੈ।
ਪਰ ਇਸਦੇ ਬਾਅਦ ਵੀ ਲੋਕ ਢਾਕਾ ਤੋਂ ਚਰਿਗਰਾਮ ਵਿੱਚ ਸਥਿਤ ਇਸ ਫਾਰਮ ਵਿੱਚ ਰਾਣੀ ਨੂੰ ਦੇਖਣ ਲਈ ਪਹੁੰਚ ਰਹੇ ਹਨ।
View this post on Instagram
A post shared by Voompla (@voompla)