
ਲਓ ਜੀ ਰਿਦਮ ਬੁਆਏਜ਼ ਦੀ ਫ੍ਰੈਂਚਾਇਜ਼ੀ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਚੌਥਾ (Chal Mera Putt 4) ਭਾਗ ਆ ਰਿਹਾ ਹੈ। ਜੀ ਹਾਂ ਚੱਲ ਮੇਰਾ ਪੁੱਤ ਦੇ ਪਹਿਲੇ, ਦੂਜੇ, ਤੀਜੇ ਭਾਗ ਨੂੰ ਮਿਲੇ ਪਿਆਰ ਤੋਂ ਬਾਅਦ ਅਮਰਿੰਦਰ ਗਿੱਲ ਦੀ ਟੀਮ ਇਸ ਫ਼ਿਲਮ ਦਾ ਚੌਥਾ ਭਾਗ ਲੈ ਕੇ ਆ ਰਹੀ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦੇ ਤਿੰਨੇ ਹੀ ਭਾਗਾਂ ਨੇ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਦਿਖਾਇਆ ਹੈ।
‘ਚੱਲ ਮੇਰਾ ਪੁੱਤ 4’ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋ ਗਈ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਸਟ ਅਤੇ ਕਰੂ ਨੇ ਪਹਿਲਾਂ ਹੀ ਇਸ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈ। ਜੀ ਹਾਂ ਪਾਕਿਸਤਾਨੀ ਕਾਮੇਡੀ ਕਲਾਕਾਰ ਇਫ਼ਤਿਖ਼ਾਰ ਠਾਕੁਰ ਨੇ ਆਪਣੇ ਆਫਿਸ਼ਿਆਲ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੂਟਿੰਗ ਕਰਦੇ ਹੋਏ ਆਪਣੀ ਇੱਕ ਤਸਵੀਰ ਪੋਸਟ ਕਰਕੇ ਐਲਾਨ ਕਰ ਦਿੱਤਾ ਹੈ ਕਿ ਚੱਲ ਮੇਰਾ ਪੁੱਤ ਚਾਰ ਆ ਰਹੀ ਹੈ।
ਹੋਰ ਪੜ੍ਹੋ : Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਫ਼ਤਿਖ਼ਾਰ ਠਾਕੁਰ ਨੇ ਲਿਖਿਆ ਹੈ- ‘ਚੱਲ ਮੇਰਾ ਪੁੱਤ ਚਾਰ ਬਹੁਤ ਜਲਦ’ । ਇਸ ਤਸਵੀਰ ‘ਚ ਉਹ ਫ਼ਿਲਮ ਦੇ ਡਾਇਰੈਕਟਰ ਜਨਜੋਤ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ। ਗੱਲ ਕਰੀਏ ਜਨਜੋਤ ਸਿੰਘ ਦੀ ਤਾਂ ਉਨ੍ਹਾਂ ਚੱਲ ਮੇਰਾ ਪੁੱਤ ਦੇ ਪਹਿਲੇ ਤਿੰਨ ਭਾਗ ਵੀ ਡਾਇਰੈਕਟ ਕੀਤੇ ਹਨ।
ਦੱਸ ਦਈਏ ਚੱਲ ਮੇਰਾ ਪੁੱਤ 3 ‘ਚ ਹੀ ਇਸ ਫ਼ਿਲਮ ਦੇ ਅਗਲੇ ਭਾਗ ਦੇ ਸੰਕੇਤ ਦੇ ਦਿੱਤੇ ਗਏ ਸੀ। ਇਸ ਫ਼ਿਲਮ ‘ਚ ਵੀ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਦੋਵਾਂ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ ਤੋਂ ਇਲਾਵਾ ਪਾਕਿਸਤਾਨੀ ਕਲਾਕਾਰਾ ਜਿਵੇਂ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ, ਜ਼ਫ਼ਰੀ ਖਾਨ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਚੱਲ ਮੇਰਾ ਪੁੱਤ ਚਾਰ ਜੋ ਕਿ ਪਿਛਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰ ਦੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਪਹਿਲੇ ਭਾਗ ਤੋਂ ਲੈ ਕੇ ਤੀਜੇ ਭਾਗ ਤੱਕ ਸਾਂਝੇ ਪੰਜਾਬ ਦੇ ਪਿਆਰ ਨੂੰ ਪੇਸ਼ ਕੀਤਾ ਗਿਆ ਹੈ