ਸਿੱਖ ਧਰਮ ਦੇ ਸਿਧਾਂਤਾਂ ’ਤੇ ਚੱਲਦੀ ਹੈ ਹਾਲੀਵੁੱਡ ਦੇ ਇਸ ਸਿਤਾਰੇ ਦੀ ਮਾਂ, ਸਿਰ ’ਤੇ ਸਜਾਉਂਦੀ ਹੈ ਦਸਤਾਰ

ਜਿੱਥੇ ਅੱਜ ਦੀ ਨੌਜਵਾਨ ਪੀੜੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀਆਂ ਰਿਵਾਇਤਾਂ ਤੇ ਧਰਮ ਨੂੰ ਵਿਸਾਰਦੀ ਜਾ ਰਹੀ ਹੈ, ਉੱਥ ਵਿਦੇਸ਼ੀ ਲੋਕ ਸਿੱਖ ਧਰਮ ਦੇ ਸਿਧਾਤਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਰਹੇ ਹਨ । ਟਾਈਟੈਨਿਕ, ਇੰਸੈਪਸ਼ਨ, ਸ਼ਟਰ ਆਈਲੈਂਡ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲੇ ਹਾਲੀਵੁੱਡ ਦੇ ਸੂਪਰ ਸਟਾਰ ਲਿਓਨਾਰਡੋ ਡੀਕੈਪਰੀਓ (Leonardo Dicaprio) ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ।
Pic Courtesy: twitter
ਹੋਰ ਪੜ੍ਹੋ :
Pic Courtesy: twitter
ਪਰ ਇਸ ਆਰਟੀਕਲ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਖ਼ਾਸ ਕਰਕੇ ਉਹਨਾਂ ਦੀ ਮਤਰੇਈ ਮਾਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਖ਼ਾਸ ਸਬੰਧ ਹੈ । ਲਿਓਨਾਰਡੋ ਡੀਕੈਪਰੀਓ (Leonardo Dicaprio) ਦੀ ਮਤਰੇਈ ਮਾਂ ਅੰਮ੍ਰਿਤ ਧਾਰੀ ਸਿੱਖ ਹੈ ਤੇ ਉਸ ਨੇ ਇੱਕ ਸਿੰਘਣੀ ਵਾਂਗ 5 ਕੱਕਾਰ ਧਾਰੇ ਹਨ ।ਲਿਓਨਾਰਡੋ ਡੀਕੈਪਰੀਓ ਦੀ ਮਾਂ ਪੈਗੀ ਡੀਕੈਪਰੀਓ ਅਕਸਰ ਉਸ ਦੇ ਨਾਲ ਵੱਖ ਵੱਖ ਅਵਾਰਡ ਫੰਕਸ਼ਨਾਂ ਵਿੱਚ ਦਿਖਾਈ ਦਿੰਦੀ ਹੈ ।
Pic Courtesy: twitter
ਬਹੁਤ ਘੱਟ ਲੋਕ ਜਾਣਦੇ ਹਨ ਕਿ ਡੀਕੈਪਰੀਓ ਦਾ ਇੱਕ ਮਤਰੇਆ ਭਰਾ ਵੀ ਹੈ । ਪੈਗੀ ਨੇ ਬਹੁਤ ਸਾਲ ਪਹਿਲਾਂ ਸਿੱਖ ਧਰਮ ਬਾਰੇ ਪੜਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਿੱਖ ਧਰਮ ਦੇ ਸਿਧਾਂਤ ਏਨੇ ਪਸੰਦ ਆਏ ਕਿ ਉਸ ਨੇ ਸਿੱਖ ਧਰਮ ਅਪਣਾ ਲਿਆ । ਪੈਗੀ ਪਿਛਲੇ 10 ਸਾਲਾਂ ਤੋਂ ਦਸਤਾਰ ਸਜਾਉਂਦੀ ਹੈ ਤੇ ਇੱਕ ਮਿਸਾਲ ਬਣੀ ਹੋਈ ਹੈ ।