2020 'ਚ ਗਾਇਕਾਂ ਦੀ ਤਿੱਕੜੀ 'ਦ ਲੈਂਡਰਸ' ਲਗਾਉਣ ਆ ਰਹੇ ਨੇ ਕਾਮੇਡੀ ਦੇ ਟੀਕੇ, ਫ਼ਿਲਮ 'ਉੱਲੂ ਦੇ ਪੱਠੇ' ਦਾ ਸ਼ੂਟ ਹੋਇਆ ਸ਼ੁਰੂ
ਪੰਜਾਬੀ ਸਿਨੇਮਾ 'ਤੇ ਗਾਇਕਾਂ ਦਾ ਅਦਾਕਾਰੀ 'ਚ ਆਉਣ ਦਾ ਰੁਝਾਨ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਜਿੱਥੇ ਗਾਇਕੀ ਤੋਂ ਅਦਾਕਾਰੀ ਵੱਲ ਆਏ ਬਹੁਤ ਸਾਰੇ ਬਿਹਤਰੀਨ ਕਲਾਕਾਰ ਪੰਜਾਬੀ ਸਿਨੇਮਾ ਨੂੰ ਮਿਲੇ ਹਨ ਉੱਥੇ ਹੀ ਬਹੁਤ ਸਾਰੇ ਅਜਿਹੇ ਵੀ ਗਾਇਕ ਹਨ ਜਿੰਨ੍ਹਾਂ ਨੂੰ ਸਿਨੇਮਾ 'ਤੇ ਜ਼ਿਆਦਾ ਕਾਮਯਾਬੀ ਨਹੀਂ ਮਿਲੀ। ਹੁਣ ਆਉਣ ਵਾਲੇ ਸਮੇਂ 'ਚ ਵੀ ਕਈ ਗਾਇਕ ਫ਼ਿਲਮਾਂ 'ਚ ਨਜ਼ਰ ਆਉਣਗੇ ਜਿੰਨ੍ਹਾਂ 'ਚ ਗਾਇਕਾਂ ਦੀ ਤਿੱਕੜੀ 'ਦ ਲੈਂਡਰਸ' ਦਾ ਨਾਮ ਵੀ ਅੱਗੇ ਆ ਰਿਹਾ ਹੈ।
View this post on Instagram
ਜੀ ਹਾਂ ਗਾਇਕ ਗੁਰੀ ਸਿੰਘ, ਦੇਵੀ ਸਿੰਘ ਅਤੇ ਸੁੱਖ ਖਰੌੜ ਦੀ ਫ਼ਿਲਮ 'ਉੱਲੂ ਦੇ ਪੱਠੇ' ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦਈਏ ਇਹ ਫ਼ਿਲਮ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ ਜਿਸ ਨੂੰ ਨਿਰਦੇਸ਼ਕ ਤਾਜ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫ਼ਿਲਮ ਨੂੰ ਕਹਾਣੀ ਵੀ ਤਾਜ ਦੀ ਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫ਼ਿਲਮ ਕੁਝ ਵੱਖਰੀ ਹੋਣ ਵਾਲੀ ਹੈ ਜਿਸ ਦਾ ਕਾਨਸੈਪਟ ਵੀ ਅਲੱਗ ਹੋਵੇਗਾ।
ਹੋਰ ਵੇਖੋ : ਜਾਨੀ ਤੇ ਅਰਵਿੰਦਰ ਖਹਿਰਾ ਨਾਲ ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਵੱਡਾ ਪ੍ਰੋਜੈਕਟ, ਫੈਨਸ 'ਚ ਵਧੀ ਉਤਸੁਕਤਾ
View this post on Instagram
ਆਸ਼ੀਸ਼ ਕੁਮਾਰ ਮਦਾਦ, ਆਕਾਸ਼ ਗੁਪਤਾ, ਮੋਹਨ ਮੈਗੋ, ਸੌਰਭ ਗੋਇਲ, ਦਿਵਿਆ ਭਾਰਦਵਾਜ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਵੀ.ਆਈ.ਐੱਲ.ਐੱਲ.ਪੀ.ਅਤੇ ਰਾਈਸਿੰਗ ਸਟਾਰ ਐਂਟਰਟੇਨਮੈਂਟ ਦੀ ਪੇਸ਼ਕਸ਼ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
. Boht kuj different miluga iss Film ch Dekhan nu ?? . Saadi Poori Mehnat laggi.