ਡੇਵੀ ਸਿੰਘ ਦਾ ਨਵਾਂ ਗੀਤ ‘Fikkar Koi Na’ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ, ਦੇਖੋ ਵੀਡੀਓ

‘ਦ ਲੈਂਡਰਸ’ (The Landers) ਵਾਲੇ ਡੇਵੀ ਸਿੰਘ ਆਪਣੇ ਇੱਕ ਹੋਰ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਹਨ। ਜੀ ਹਾਂ ਡੇਵੀ ਸਿੰਘ ਆਪਣੇ ਨਵੇਂ ਗੀਤ 'ਫਿਕਰ ਕੋਈ ਨਾ' (Fikkar Koi Na) ਦੇ ਨਾਲ ਦਰਸ਼ਕਾਂ ਦੀ ਕਚਿਹਰੀ ਚ ਹਾਜ਼ਿਰ ਹੋਏ ਹਨ। ਇਹ ਗੀਤ ਸੈਡ ਜ਼ੌਨਰ ਵਾਲਾ ਗੀਤ ਹੈ ਜਿਸ ਨੂੰ ਡੇਵੀ ਸਿੰਘ (Davi Singh) ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਇਸ ਗੀਤ ਦੇ ਬੋਲ ਸੁੱਖ ਖਰੌੜ ਨੇ ਹੀ ਲਿਖੇ ਨੇ ਤੇ ਗੁਰੀ ਸਿੰਘ ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। SYNC ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। The Landers ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ
ਦੱਸ ਦਈਏ ਡੇਵੀ ਸਿੰਘ ਪਿੱਛੇ ਜਿਹੇ ਬਹੁਤ ਬਿਮਾਰ ਰਹੇ ਸੀ। ਪਰ ਬਿਮਾਰੀ ਦੇ ਨਾਲ ਇੱਕ ਲੰਬੀ ਲੜਾਈ ਲੜਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵੱਲ ਵੱਧ ਰਹੇ ਨੇ। ਆਪਣੇ ਮੁਸ਼ਕਿਲ ਸਮੇਂ ਨੂੰ ਉਨ੍ਹਾਂ ਨੇ ਗੀਤ ‘Friends Matter’ ਚ ਬਿਆਨ ਕੀਤਾ ਸੀ। ਇਸ ਤੋਂ ਪਹਿਲਾ ‘ਦ ਲੈਂਡਰਸ’ ਦੀ ਤਿਕੜੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ।