ਸੋਸ਼ਲ ਮੀਡੀਆ ‘ਤੇ ‘ਬਚਪਨ ਕਾ ਪਿਆਰ’ ਗਾਉਣ ਵਾਲਾ ਇਹ ਬੱਚਾ ਸੋਸ਼ਲ ਮੀਡੀਆ ‘ਤੇ ਛਾਇਆ, ਬਾਦਸ਼ਾਹ ਦੇ ਨਾਲ ਕਰੇਗਾ ਕੰਮ
Shaminder
July 27th 2021 11:49 AM --
Updated:
July 27th 2021 12:00 PM
ਸੋਸ਼ਲ ਮੀਡੀਆ ‘ਤੇ ਕੁਝ ਦਿਨ ਪਹਿਲਾਂ ਇੱਕ ਬੱਚੇ ਦਾ ਵੀਡੀਓ ਵਾਇਰਲ ਹੋਇਆ ਸੀ । ਇਹ ਬੱਚਾ ਆਦੀ ਵਾਸੀ ਬੱਚਾ ਹੈ ਜਿਸ ਦੀ ਪਛਾਣ ਛਤੀਸਗੜ੍ਹ ਦੇ ਰਹਿਣ ਵਾਲੇ ਸਹਿਦੇਵ ਦਰਿਦੋ ਦੇ ਤੌਰ ‘ਤੇ ਹੋਈ ਹੈ । ਸਹਿਦੇਵ ਦਾ ਇਹ ਵੀਡੀਓ ਏਨਾਂ ਕੁ ਵਾਇਰਲ ਹੋਇਆ ਹੈ ਕਿ ਹੁਣ ਉਸ ਨੂੰ ਬਾਦਸ਼ਾਹ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ । ਬਾਦਸ਼ਾਹ ਨੇ ਇਸ ਬੱਚੇ ਨੂੰ ਚੰਡੀਗੜ੍ਹ ਬੁਲਾਇਆ ਹੈ ।