ਜਾਣੋ ਇਸ ਪੰਜਾਬੀ ਗੱਭਰੂ ਦੇ ਪਾਇਲਟ ਤੋਂ ਹਿੱਟ ਐਕਟਰ ਬਣਨ ਤੱਕ ਦੇ ਸਫਰ ਬਾਰੇ, ਕਰ ਚੁੱਕੇ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ

By  Lajwinder kaur November 17th 2022 07:16 PM -- Updated: November 17th 2022 08:32 PM
ਜਾਣੋ ਇਸ ਪੰਜਾਬੀ ਗੱਭਰੂ ਦੇ ਪਾਇਲਟ ਤੋਂ ਹਿੱਟ ਐਕਟਰ ਬਣਨ ਤੱਕ ਦੇ ਸਫਰ ਬਾਰੇ, ਕਰ ਚੁੱਕੇ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ

Bollywood Actor Amit Gaur: ਪੰਜਾਬ ਨਾਲ ਸਬੰਧ ਰੱਖਣ ਵਾਲੇ ਅਮਿਤ ਗੌੜ ਇੰਨ੍ਹੀਂ ਦਿਨੀਂ ਓਟੀਟੀ ਪਲੇਟਫਾਰਮ ਉੱਤੇ ਖੂਬ ਵਾਹ ਵਾਹੀ ਖੱਟ ਰਹੇ ਹਨ। ਜੀ ਹਾਂ ਅਮਿਤ ਗੌੜ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਵੇਂ ‘ਫੋਰਸ’ ਜਿਸ ਵਿੱਚ ਉਹ ਜਾਨ ਅਬਰਾਹਮ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਰਿਤਿਕ ਰੌਸ਼ਨ ਦੀ ‘ਵਾਰ’ ਵੀ ਹੈ। ਉਹ ਦਿਲਜੀਤ ਦੋਸਾਂਝ ਦੇ ਨਾਲ ‘ਸੂਰਮਾ’ ਫ਼ਿਲਮ ਵਿੱਚ ਵੀ ਖ਼ਾਸ ਰੋਲ ਵਿੱਚ ਨਜ਼ਰ ਆਏ ਸਨ।

inside image of amit gaur image image source: Instagram

ਹੋਰ ਪੜ੍ਹੋ: ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘ਬੈਸਟ ਪਲੇਅ ਬੈਕ ਸਿੰਗਰ (ਫੀਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕਾ ਲਈ ਕਰੋ ਵੋਟ

tanaav actor amit gaur image source: Instagram

ਇੰਨ੍ਹੀਂ ਦਿਨੀਂ ਉਹ ‘TANAAV’ ਸੀਰੀਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਮੁਨੀਰ ਜੀਲਾਨੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਤਨਾਵ ਜੋ ਕਿ ਇੱਕ ਸਮਾਜਿਕ ਰਾਜਨੀਤਿਕ ਡਰਾਮਾ ਵੈੱਬ ਸੀਰੀਜ਼ ਹੈ। ਤਨਾਵ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਅਤੇ ਸਚਿਨ ਕ੍ਰਿਸ਼ਨਾ ਦੁਆਰਾ ਕੀਤਾ ਗਿਆ ਹੈ। ਇਹ ਇਜ਼ਰਾਈਲੀ ਸ਼ੋਅ ਫੌਦਾ ਦੇ ਆਧਾਰਿਤ ਹੈ।

bollywood actor amit gaur image source: Instagram

ਜੇ ਗੱਲ ਕਰੀਏ ਐਕਟਰ Amit Gaur ਬਾਰੇ ਤਾਂ ਉਨ੍ਹਾਂ ਦਾ ਸਬੰਧ ਪੰਜਾਬ ਦੇ ਦੀਨਾਨਗਰ,ਗੁਰਦਾਸਪੁਰ ਦੇ ਨਾਲ ਹੈ। ਦੀਨਾਨਗਰ ਵਿੱਚ ਅਮਿਤ ਗੌੜ ਦੇ ਨਾਨਕੇ ਹਨ। ਜਿਸ ਕਰਕੇ ਉਨ੍ਹਾਂ ਦੇ ਬਚਪਨ ਦਾ ਕਾਫੀ ਸਮਾਂ ਆਪਣੇ ਨਾਨਕੇ ‘ਚ ਬੀਤਿਆ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਹੀ ਕੀਤੀ ਹੈ ਅਤੇ ਅਮਰੀਕਾ ਤੋਂ ਕਮਰਸ਼ੀਅਲ ਪਾਇਲਟ ਦੀ ਪੜ੍ਹਾਈ ਹਾਸਿਲ ਕੀਤੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਨਾਮ ਖੱਟਿਆ। ਪੰਜਾਬ ਨਾਲ ਸਬੰਧ ਹੋਣ ਕਰਕੇ ਉਹ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕਰਨਾ ਚਾਹੁੰਦੇ ਹਨ।

 

Related Post