ਦਿਲਜੀਤ ਦੁਸਾਂਝ ਦੇ ਸੰਨ 2000 ਤੋਂ ਲੈ ਕੇ 2018 ਤੱਕ ਦੇ ਗੀਤਾਂ ਦੇ ਮੁਲਾਂਕਣ ਦੀ ਸੀਰੀਜ਼
Shaminder
September 5th 2018 07:30 AM
ਦਿਲਜੀਤ ਦੁਸਾਂਝ Diljit Dosanjh ਨੇ ਪੰਜਾਬੀ ਮਿਊਜ਼ਿਕ Music ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਦੋ ਹਜ਼ਾਰ ਤੋਂ ਲੈ ਕੇ ਹੁਣ ਤੱਕ ਦੇ ਗੀਤਾਂ ਦਾ ਮੁਲਾਂਕਣ ਉਨ੍ਹਾਂ ਵੱਲੋਂ ਕਰਵਾਇਆ ਗਿਆ । ਜਿਸ 'ਚ ਦਿਲਜੀਤ ਦੁਸਾਂਝ ਦੇ ਕਈ ਹਿੱਟ ਗੀਤਾਂ ਦੀ ਇੱਕ ਸੀਰੀਜ਼ ਬਣਾਈ ਗਈ ਹੈ ।ਇਸ ਸੀਰੀਜ਼ 'ਚ ਦਿਲਜੀਤ ਦੁਸਾਂਝ ਦੇ ਸੰਨ ੨੦੦੦ ਤੋਂ 'ਸਿੱਖ ਲੈ ਊੜਾ ਆੜਾ '' ਤੋਂ ਸ਼ੁਰੂਆਤ ਕੀਤੀ ਗਈ ਹੈ ।ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਦਿਲਜੀਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਨ੍ਹਾਂ ਦੇ ਗੀਤਾਂ ਦੀ ਲਿਸਟ ਲਗਾਤਾਰ ਲੰਬੀ ਹੁੰਦੀ ਗਈ ਅਤੇ ਉਨ੍ਹਾ ਨੇ ਇਸ ਤੋਂ ਬਾਅਦ ਉਨ੍ਹਾਂ ਦਾ ਪਿਆ 'ਪੰਗਾ' ਪਰ ਇਸ ਪੰਗੇ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਦਿਲਜੀਤ ਦੀ ਸ਼ੌਹਰਤ ਵੱਧਦੀ ਗਈ ।