ਅਮਰੀਕਾ ਦੇ ਵ੍ਹਾਈਟ ਹਾਊਸ ਦੇ ਸਾਹਮਣੇ ਇਸ ਕੁੜੀ ਨੇ ਰਾਜ ਕਰੇਗਾ ਖਾਲਸਾ ਦੇ ਲਾਏ ਜੈਕਾਰੇ, ਚੁੱਕਿਆ ਐੱਸਵਾਈਐੱਲ ਦਾ ਮੁੱਦਾ, ਅਦਾਕਾਰ ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਦਰਸ਼ਨ ਔਲਖ (Darshan Aulakh) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ। ਜਿਸ ‘ਚ ਅਮਰੀਕਾ ਦੇ ਵ੍ਹਾਈਟ ਹਾਊਸ ਦੇ ਸਾਹਮਣੇ ਲੋਕਾਂ ਨੂੰ ਸੰਬੋਧਨ ਕਰ ਰਹੀ ਹੈ । ਇਸ ਵੀਡੀਓ ‘ਵ ਤੁਸੀਂ ਵੇਖ ਸਕਦੇ ਹੋ ਕਿ ਇਹ ਮੁਟਿਆਰ ਅਮਰੀਕਾ ‘ਚ ਇੱਕ ਵਕੀਲ ਹੈ । ਇਸ ਕੁੜੀ ਨੇ ਸਿੱਧੂ ਮੂਸੇਵਾਲਾ (Sidhu Moose Wala) ਦੇ ਗੀਤ ਐੱਸਵਾਈਐੱਲ ਦਾ ਮੁੁੱਦਾ ਚੁੱਕਿਆ ਹੈ ਅਤੇ ਰਾਜ ਕਰੇਗਾ ਖਾਲਸਾ ਦਾ ਜੈਕਾਰਾ ਛੱਡਿਆ ।
image From instagram
ਹੋਰ ਪੜ੍ਹੋ : ਆਪਣੀ ਮਾਂ ਨੂੰ ਯਾਦ ਕਰ ਭਾਵੁਕ ਹੋਏ ਅਦਾਕਾਰ ਦਰਸ਼ਨ ਔਲਖ ਅਤੇ ਬਿੰਨੂ ਢਿੱਲੋਂ
ਇਸ ਦੇ ਨਾਲ ਹੀ ਐੱਸਵਾਈਐੱਲ ਗੀਤ ਨੂੰ ਵੱਧ ਤੋਂ ਵੱਧ ਚਲਾਉਣ ਦੀ ਅਪੀਲ ਵੀ ਕੀਤੀ । ਦੱਸ ਦਈਏ ਕਿ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ‘ਚ ਮਰਹੂਮ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਚੁੱਕਿਆ ਸੀ ।
Image Source: Instagram
ਹੋਰ ਪੜ੍ਹੋ : ਗਰਮੀ ‘ਚ ਰੁੱਖਾਂ ਦੀ ਛਾਵੇਂ ਇੰਝ ਸਮਾਂ ਬਿਤਾਉਂਦੇ ਨੇ ਸਰਹੱਦਾਂ ਦੇ ਰਾਖੇ, ਵੀਡੀਓ ਦਰਸ਼ਨ ਔਲਖ ਨੇ ਕੀਤਾ ਸਾਂਝਾ
ਇਸ ਤੋਂ ਇਲਾਵਾ ਪੰਜਾਬ ਦੇ ਬੰਦੀ ਸਿੰਘਾਂ ਦਾ ਮੁੱਦਾ ਵੀ ਇਸ ਗੀਤ ‘ਚ ਚੁੱਕਿਆ ਗਿਆ ਸੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਰਿਲੀਜ਼ ਹੋਏ ਇਸ ਗੀਤ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ । ਇਸ ਗੀਤ ਨੇ ਜਿੱਥੇ ਬਿੱਲਬੋਰਡ ‘ਚ ਜਗ੍ਹਾ ਬਣਾਈ ਹੈ । ਉੱਥੇ ਹੀ ਇਸ ਗੀਤ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ ।
Image Source: Twitter
ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਉੇਮਰ ‘ਚ ਕਾਮਯਾਬੀ ਹਾਸਲ ਕਰ ਲਈ ਸੀ । ਆਪਣੇ ਗੀਤਾਂ ‘ਚ ਸਚਾਈ ਬਿਆਨ ਕਰਨ ਵਾਲਾ ਸਿੱਧੂ ਮੂਸੇਵਾਲਾ ਇਸੇ ਕਰਕੇ ਲੋਕਾਂ ਦੀਆਂ ਅੱਖਾਂ ‘ਚ ਵੀ ਰੜਕਦਾ ਸੀ । ਭਰ ਜਵਾਨੀ ‘ਚ ਮਾਪਿਆਂ ਦਾ ਇਕਲੌਤਾ ਪੁੱਤਰ ਹਮੇਸ਼ਾ ਦੇ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ । ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ।
View this post on Instagram